31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ੍ਰੀ ਗਣੇਸ਼ ਸੇਵਕ ਦਲ ਨੇ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਸ੍ਰੀ ਬਾਲਾ ਜੀ ਦਾ ਸੰਕੀਰਤਨ ਕਰਵਾਇਆ <br/>

Ad Position 21
No active advertisement
ਭਜਨਾਂ ਦਾ ਗੁਣਗਾਨ ਕਰਦੇ ਹੋਏ ਭਗਤ | ਤਸਵੀਰ: ਗੁਰਪ੍ਰੀਤ ਸਿੰਘ ਲਵਲੀ <br/> 04-04-2026
ਤਰਨ ਤਾਰਨ, 3 ਅਪ੍ਰੈਲ (ਪਰਮਜੀਤ ਜੋਸ਼ੀ)-ਸ੍ਰੀ ਗਣੇਸ਼ ਸੇਵਕ ਦਲ ਵਲੋਂ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵਿਖੇ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਮੌਕੇ 'ਤੇ ਸ੍ਰੀ ਬਾਲਾ ਜੀ ਦਾ ਸੰਕੀਰਤਨ ਕਰਵਾਇਆ | ਪਹਿਲਾਂ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮਹਾਂਵੀਰ ਪ੍ਰਸਾਦ ਨੇ ਮੰਤਰਾਂ ਦਾ ਜਾਪ ਕੀਤਾ ਅਤੇ ਮੰਦਰ ਵਿਚ ਬਿਰਾਜਮਾਨ ਸ੍ਰੀ ਹਨੂੰਮਾਨ ਦੀ ਵਿਸ਼ਾਲ ਮੂਰਤੀ ਨੂੰ ਉਨ੍ਹਾਂ ਦੇ ਮਨਪਸੰਦ ਸਿੰਦੂਰ, ਘਿਓ ਅਤੇ ਚਮੇਲੀ ਦੇ ਤੇਲ ਨਾਲ ਲੇਪ ਕੀਤਾ ਗਿਆ | ਫਿਰ ਚਾਂਦੀ ਦੇ ਵਰਕਾਂ ਨਾਲ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ | ਇਸ ਤੋਂ ਬਾਅਦ ਇਲਾਕੇ ਦੇ ਪ੍ਰਸਿੱਧ ਗਾਇਕ ਨਰੋਤਮ ਸ਼ਰਮਾ ਨੇ ਸ੍ਰੀ ਬਾਲਾ ਜੀ ਦੀ ਉਸਤਤ ਵਿਚ ਸੁਰੀਲੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ | ਇਸ ਤੋਂ ਇਲਾਵਾ ਸੰਕੀਰਤਨ ਦੌਰਾਨ ਖੇਤਰ ਦੇ ਪ੍ਰਮੁੱਖ ਭਜਨ ਗਾਇਕਾਂ ਸੁਰਜੀਤ ਕੁਮਾਰ ਆਹੂਜਾ, ਦੀਪ ਰੰਧਾਵਾ, ਰਮਨ ਕੁਮਾਰ ਗੋਇਲ, ਮੰਨਤ ਸ਼ਰਮਾ, ਮੋਹਿਤ ਗੁਪਤਾ ਵਲੋਂ ਵੀ ਸੁੰਦਰ ਭਜਨ ਗਾਏ ਗਏ | ਇਸ ਮੌਕੇ ਸਾਰੇ ਗਾਇਕਾਂ ਨੂੰ ਸ੍ਰੀ ਗਣੇਸ਼ ਸੇਵਕ ਦਲ ਦੇ ਪ੍ਰਧਾਨ ਜਸਵਿੰਦਰ ਗਲਹੋਤਰਾ, ਮੁੱਖ ਅਡਵਾਈਜ਼ਰ ਸੰਜੇ ਗੁਪਤਾ, ਸੀਨੀਅਰ ਉਪ ਪ੍ਰਧਾਨ ਅਜੇ ਗੁਪਤਾ, ਜਨਰਲ ਸਕੱਤਰ ਅਸ਼ਵਨੀ ਮਦਾਨ, ਸਕੱਤਰ ਪਵਨ ਅਹੂਜਾ, ਖਜ਼ਾਨਚੀ ਤਿਲਕ ਗੁਪਤਾ, ਮੁਨੀਸ਼ ਗੁਪਤਾ ਅਤੇ ਸੀਨੀਅਰ ਮੈਂਬਰ ਗੁਰੀਸ਼ ਅਗਰਵਾਲ, ਐਡਵੋਕੇਟ ਰਾਜੇਸ਼ਵਰ ਅਰੋੜਾ ਆਦਿ ਨੇ ਸਨਮਾਨਿਤ ਵੀ ਕੀਤਾ | ਸੰਕੀਰਤਨ ਦੇ ਅੰਤ ਵਿਚ ਪੰਡਿਤ ਮਹਾਂਵੀਰ ਪ੍ਰਸਾਦ, ਪੰਡਿਤ ਬਨਵਾਰੀ ਲਾਲ ਅਤੇ ਪੰਡਿਤ ਪ੍ਰਕਾਸ਼ ਚੰਦਰ ਨੇ ਸ੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ | ਇਸ ਸ੍ਰੀ ਰਾਮਲੀਲਾ ਕਲੱਬ ਦੇ ਮੁੱਖ ਐਡਵਾਈਜ਼ਰ ਨਰੇਸ਼ ਚਾਵਲਾ, ਪ੍ਰਧਾਨ ਜਸਪਾਲ ਸ਼ਰਮਾ, ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ, ਸ੍ਰੀ ਸ਼ਿਆਮ ਮਿੱਤਰ ਮੰਡਲ ਦੇ ਪ੍ਰਧਾਨ ਵਿਸ਼ਾਲ ਗੁਪਤਾ ਵਿੱਕੀ, ਪੰਡਿਤ ਸ਼ਾਂਤੀ ਸਰੂਪ ਇੰਗਲੈਂਡ ਵਾਲੇ, ਪੁਨੀਤ ਚੱਢਾ, ਸਿਧਾਰਥ ਅਰੋੜਾ, ਬਾਂਕੇ ਬਿਹਾਰੀ ਸਭਾ ਦੇ ਪ੍ਰਧਾਨ ਰੋਹਿਤ ਮਦਾਨ ਰੌਕੀ, ਮੋਹਿਤ ਗੁਪਤਾ, ਗਗਨ ਕੱਕੜ, ਨੀਰਜ ਮਿੱਤਲ, ਅਖਿਲ ਸੂਦ, ਸਿਧਾਰਥ ਮਦਾਨ, ਸੁਨੀਲ ਸ਼ਰਮਾ, ਅਮਿਤ ਸ਼ਰਮਾ, ਕਪਿਲ ਦੇਵ ਅਗਰਵਾਲ, ਨਿਤਨ ਸ਼ਰਮਾ, ਰਮਨ ਕੁਮਾਰ ਰੋਮੀ ਗੁਪਤਾ, ਲਲਿਤ ਨਾਗਪਾਲ, ਪ੍ਰਮੋਦ ਗੁਪਤਾ, ਸੁਸ਼ੀਲ ਗੁਪਤਾ, ਅਸ਼ੀਸ਼ ਗੁਪਤਾ, ਸੰਦੀਪ ਗੁਪਤਾ, ਅੰਕੁਰ ਚਾਵਲਾ, ਗੁਰਿੰਦਰ ਸਿੰਘ ਮਿੱਟੀ ਪੁੱਟ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਪ੍ਰਭੂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂ-ਪੁੱਤ ਨਾਲ ਕੁੱਟਮਾਰ ਕਰਨ 'ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪਿੰਡ ਮੁੰਡਾ ਪਿੰਡ 'ਚ ਨਵੀਂ ਇਕਾਈ ਦੀ ਚੋਣ <br/>
Ad Position 24