30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜਸਬੀਰ ਸਿੰਘ ਡਿੰਪਾ ਦੇ ਯਤਨਾਂ ਸਦਕਾ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਕਈ ਸੜਕਾਂ ਦਾ ਨਿਰਮਾਣ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 04-04-2026
ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-­ਹਲਕਾ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਸਾਂਸਦ ਕਾਲ ਦੌਰਾਨ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ 'ਤੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਚਾਲੂ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਨਾਗੋਕੇ ਘਰਾਟ ਤੋਂ ਨਹਿਰ ਦੇ ਨਾਲ-ਨਾਲ ਖਡੂਰ ਸਾਹਿਬ ਦੇ ਪੁਲ ਡੇਰਾ ਬਾਬਾ ਡੰਡਿਆਂ ਵਾਲਾ ਤੱਕ 5.5 ਕਿੱਲੋਮੀਟਰ, ਸੰਘਰ ਕਲਾਂ ਤੋਂ ਸੂਏ ਦੇ ਨਾਲ-ਨਾਲ ਚੱਕ ਕਰੇ ਖਾਂ ਤੱਕ 5.5 ਕਿੱਲੋਮੀਟਰ ਅਤੇ ਪਿੰਡ ਦਾਰਾਪੁਰ ਵੈਰੋਵਾਲ ਤੋਂ ਵਾਇਆ ਧੁੱਸੀ ਬੰਨ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਵੀ ਅੱਗੇ ਤੱਕ 9.5 ਕਿੱਲੋਮੀਟਰ ਮੈਂ ਆਪਣੀ ਸਿਫਾਰਿਸ਼ ਨਾਲ਼ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਦਿੱਲੀ ਭੇਜੀਆਂ ਸਨ, ਪਰ ਪੀ.ਐਮ. ਦਫ਼ਤਰ ਵਲੋਂ ਇਹ ਫਾਈਲਾਂ ਨਾਬਰਡ ਮਹਿਕਮੇ ਨੂੰ ਭੇਜ ਦਿੱਤੀਆਂ, ਜਿਸ ਦਾ ਮੁੱਖ ਦਫਤਰ ਮੁੰਬਈ ਵਿਖੇ ਹੈ | ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਕੀਤੇ ਯਤਨਾਂ ਨਾਲ ਇਹ ਸੜਕਾਂ ਸਿਰਫ਼ ਮਨਜੂਰ ਹੀ ਨਹੀਂ ਹੋਈਆਂ, ਸਗੋਂ ਇਨ੍ਹਾਂ ਸੜਕਾਂ ਦੇ ਟੈਂਡਰ ਲੱਗ ਕੇ ਕੰਮ ਵੀ ਚਾਲੂ ਹੋ ਚੁੱਕਾ ਹੈ | ਇਹ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਬਣਨਗੀਆਂ, ਜਿਸ ਨਾਲ ਮੁੱਖ ਇਤਿਹਾਸਕ ਨਗਰ ਖਡੂਰ ਸਾਹਿਬ ਦੇ ਆਲੇ-ਦੁਆਲੇ ਇਕ ਤਰ੍ਹਾਂ ਨਾਲ ਬਾਈਪਾਸ ਹੀ ਬਣ ਗਿਆ ਹੈ, ਜਿੱਥੇ ਇਥੇ ਲੱਗਦੇ ਨਿੱਤ ਜਾਮ ਤੋਂ ਛੁਟਕਾਰਾ ਮਿਲੇਗਾ, ਉਥੇ ਇਲਾਕਾ ਨਿਵਾਸੀਆਂ ਦੇ ਕੀਮਤੀ ਸਮੇਂ ਦੀ ਬਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਦੇਰੀ ਨਾਲ ਮਨਜੂਰ ਹੋਣ ਦਾ ਇਹ ਕਾਰਨ ਹੈ ਕਿ ਜਦੋਂ ਵੀ ਕੋਈ ਸੜਕ ਪ੍ਰਧਾਨ ਮੰਤਰੀ ਕੋਟੇ 'ਚ ਜਾਂਦੀ ਹੈ ਤਾਂ ਉਸ ਦੀ ਰੈਕਿੰਗ ਹੁੰਦੀ ਹੈ ਕਿ ਇਨ੍ਹਾਂ ਸੜਕਾਂ 'ਤੇ ਕੋਈ ਦਾਣਾ ਮੰਡੀ, ਕੋਈ ਇਤਿਹਾਸਕ ਗੁਰਦੁਆਰਾ ਸਾਹਿਬ, ਸਕੂਲ ਜਾਂ ਕੋਈ ਹਸਪਤਾਲ ਹੈ ਤਾਂ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਬਣੀਆਂ ਸੜਕਾਂ ਦਾ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਤੋਂ ਪੈਲਟ ਯੂਨਿਟ ਲਗਾਉਣ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਮਾਂ-ਪੁੱਤ ਨਾਲ ਕੁੱਟਮਾਰ ਕਰਨ 'ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24