ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਹਲਕਾ ਮਜੀਠਾ ਦੇ ਸੀਨੀਅਰ ਇਸਾਈ ਆਗੂ ਰੌਸ਼ਨ ਸਿੱਧੂ ਸੁਪਾਰੀਵਿੰਡ ਨੇ ਈਸਟਰ ਦੇ ਸ਼ੁਭ ਦਿਹਾੜੇ ਮੌਕੇ ਹਲਕੇ ਅਤੇ ਸੂਬਾ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ | ਇਸ ਸ਼ੁਭ ਦਿਹਾੜੇ ਮੌਕੇ ਆਪਣੇ ਸੰਦੇਸ਼ ਵਿਚ ਗਿੱਲ ਅਤੇ ਸਿੱਧੂ ਨੇ ਕਿਹਾ ਕਿ ਇਹ ਦਿਨ ਪਾਪ ਅਤੇ ਮੌਤ ਉਪਰ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਦਿਨ ਨੂੰ ਇਸਾਈ ਧਰਮ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਅਥਾਹ ਪਿਆਰ ਅਤੇ ਮਹਾਨ ਕੁਰਬਾਨੀ ਦੇ ਸਭ ਤੋਂ ਅਹਿਮ ਦਿਨ ਮੰਨਿਆ ਜਾਂਦਾ ਹੈ | ਇਹ ਦਿਹਾੜਾ ਦੁਨੀਆਂ ਭਰ ਵਿਚ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ | ਗਿੱਲ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਸੱਚ ਅਤੇ ਤਿਆਗ ਦੇ ਮਾਰਗ 'ਤੇ ਚੱਲ ਕੇ ਦੁਨੀਆਂ ਦਾ ਭਲਾ ਕਰਨਾ ਚਾਹੀਦਾ ਹੈ |