29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਿੰਡ ਬੀਰਬਰਪੁਰਾ ਵਿਖੇ ਇਕੋ ਦਿਨ ’ਚ ਹੋਈਆਂ ਕਈ ਘਰਾਂ ’ਚ ਚੋਰੀਆਂ

ਚੇਤਨਪੁਰਾ, 29 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਵਿਚੋਂ ਚੋਰੀਆਂ ਦੀ ਭਰਮਾਰ ਪਾਈ ਜਾ ਰਹੀ ਹੈ ਨੇੜਲੇ ਪਿੰਡ ਬੀਰਬਰਪੁਰਾ ਵਿਖੇ ਸੰਨੀ ਕੁਮਾਰ ਸਪੁੱਤਰ ਮੁਲਖ ਹਾਜ ਦੇ ਘਰੇ ਦੋ ਸੋਨੇ ਦੀਆਂ ਦੋ ਛਾਪਾਂ, ਦੋ ਬੱਚਿਆਂ ਦੀਆਂ ਛਾਪਾਂ ਇਕ ਜੋੜਾ ਕਾਂਟੇ ਸ਼ਕੁੰਤਲਾ ਇਕ ਚੈਨੀ ਸੋਨੇ ਦੀ , ਦੋ ਕੜੇ ਤੇ ਇਕ ਹਜ਼ਾਰ ਰੁਪਏ ਨਕਦ ਅਲਮਾਰੀ ਤੋੜ ਕੇ ਚੋਰੀ ਕਰ ਲਏ। ਇਸੇ ਤਰ੍ਹਾਂ ਹੀ ਪਿੰਡ ਦੇ ਇਸ ਹਾਕਮਸੀਸ ਪੁੱਤਰ ਪ੍ਰੀਤਮ ਮਸੀਹ ਦੇ ਘਰੋਂ ਦੋ ਛਾਪਾਂ ਸੋਨੇ ਦੀਆਂ ਦੋ ਵਾਲੀਆਂ ਸੋਨੇ ਦੀਆਂ ਝਾਂਜਰਾਂ ਕੜਿਆਂ ਦਾ ਜੋੜਾ ਬੱਚਿਆਂ ਦਾ ਤੇ 30 ਹਜ਼ਾਰ ਦੀ ਨਕਦ ਚੋਰੀ ਕਰ ਲਈ।

Ad Position 21
No active advertisement
ਅਜੀਤ ਡੈਸਕ 30-08-2026
ਚੇਤਨਪੁਰਾ, 29 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਆਸ ਪਾਸ ਦੇ ਪਿੰਡਾਂ ਵਿਚੋਂ ਚੋਰੀਆਂ ਦੀ ਭਰਮਾਰ ਪਾਈ ਜਾ ਰਹੀ ਹੈ ਨੇੜਲੇ ਪਿੰਡ ਬੀਰਬਰਪੁਰਾ ਵਿਖੇ ਸੰਨੀ ਕੁਮਾਰ ਸਪੁੱਤਰ ਮੁਲਖ ਹਾਜ ਦੇ ਘਰੇ ਦੋ ਸੋਨੇ ਦੀਆਂ ਦੋ ਛਾਪਾਂ, ਦੋ ਬੱਚਿਆਂ ਦੀਆਂ ਛਾਪਾਂ ਇਕ ਜੋੜਾ ਕਾਂਟੇ ਸ਼ਕੁੰਤਲਾ ਇਕ ਚੈਨੀ ਸੋਨੇ ਦੀ , ਦੋ ਕੜੇ ਤੇ ਇਕ ਹਜ਼ਾਰ ਰੁਪਏ ਨਕਦ ਅਲਮਾਰੀ ਤੋੜ ਕੇ ਚੋਰੀ ਕਰ ਲਏ। ਇਸੇ ਤਰ੍ਹਾਂ ਹੀ ਪਿੰਡ ਦੇ ਇਸ ਹਾਕਮਸੀਸ ਪੁੱਤਰ ਪ੍ਰੀਤਮ ਮਸੀਹ ਦੇ ਘਰੋਂ ਦੋ ਛਾਪਾਂ ਸੋਨੇ ਦੀਆਂ ਦੋ ਵਾਲੀਆਂ ਸੋਨੇ ਦੀਆਂ ਝਾਂਜਰਾਂ ਕੜਿਆਂ ਦਾ ਜੋੜਾ ਬੱਚਿਆਂ ਦਾ ਤੇ 30 ਹਜ਼ਾਰ ਦੀ ਨਕਦ ਚੋਰੀ ਕਰ ਲਈ। ਇਸ ਤਰ੍ਹਾਂ ਹੀ ਬਾਬਾ ਚਰਨਜੀਤ ਸਿੰਘ ਦੇ ਘਰ ਦੀ ਵੀ ਅਲਮਾਰੀ ਭੰਨਣ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀ ਵਲੋਂ ਰੌਲਾ ਪਾਉਂਣ ਤੇ ਉਨ੍ਹਾਂ ਦਾ ਬਚਾਅ ਹੋ ਗਿਆ । ਪਿੰਡ ਦੇ ਵਸਨੀਕ ਬੌਬੀ, ਕਲਮਾ, ਜਾਫਿਲ, ਕਿਰਪਾਲ, ਪਾਲੀ, ਬਾਬਾ ਚਰਨਜੀਤ ਸਿੰਘ ਵਲੋਂ ਪਿੰਡ ਦੇ ਕੁਝ ਵਿਅਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।ਇਸ ਸੰਬੰਧੀ ਬੱਲ ਖੁਰਦ ਪੁਲਿਸ ਚੌਂਕੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਬੇਰ ਸਾਹਿਬ ਵੈਰੋਕੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਦੀ ਜਨਤਾ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ: ਕੱਕੜ
Ad Position 24