14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਐੱਲ.ਆਈ.ਸੀ. ਦਫ਼ਤਰ ਰਈਆ ਵਿਖੇ 6 ਨੂੰ ਲੱਗੇਗਾ ਅਣਮਿਥੇ ਸਮੇਂ ਲਈ ਧਰਨਾ <br/>

Ad Position 21
No active advertisement
ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਇਕਬਾਲ ਸਿੰਘ ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਖਡੂਰ ਸਾਹਿਬ ਵਲੋਂ ਐੱਲ.ਆਈ.ਸੀ. ਦਫ਼ਤਰ ਰਈਆ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਸੁਖਚੈਨ ਸਿੰਘ ਅੱਲੋਵਾਲ ਅਤੇ ਭਗਵਾਨ ਸਿੰਘ ਸੰਘਰ ਨੇ ਦੱਸਿਆ ਕਿ ਪਿੰਡ ਏਕਲਗੱਡੇ ਦਾ ਮਸਲਾ ਐੱਲ.ਆਈ.ਸੀ. ਨਾਲ ਸਬੰਧਤ ਹੈ | ਐੱਲ.ਆਈ.ਸੀ. ਦੇ ਏਜੰਟ ਵਲੋਂ ਧੋਖੇ ਨਾਲ ਬਿਨਾਂ ਚੰਗੇ ਤਰੀਕੇ ਨਾਲ ਸਮਝਉਣ ਤੋਂ ਬਿਨਾਂ ਹੀ ਪਾਲਸੀ ਕਰ ਦਿੱਤੀ ਗਈ | ਇਸ ਤੋਂ ਪਰਿਵਾਰ ਨੇ ਆਪਣੇ ਨਾਲ ਹੋਏ ਧੋਖੇ ਬਾਰੇ ਦਫ਼ਤਰ ਦੇ ਮੈਨੇਜਰ ਨਾਲ ਗੱਲ ਕੀਤੀ ਪਰ ਪਰਿਵਾਰ ਦੀ ਮੈਨੇਜਰ ਨੇ ਕੋਈ ਗੱਲ ਨਹੀਂ ਸੁਣੀ ਤਾਂ ਪਰਿਵਾਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸੰਪਰਕ ਕੀਤਾ | ਆਗੂਆਂ ਨੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਟਾਲ ਮਟੋਲ ਹੀ ਕੀਤਾ ਜਾਦਾ ਰਿਹਾ | ਮੈਨੇਜਰ 'ਤੇ ਦਬਾਅ ਪਾਉਣ ਤੇ ਉਨ੍ਹਾਂ ਨੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਪੂਰਾ ਮਹੀਨਾ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਇਸ ਮਾਮਲੇ ਨੂੰ ਹੱਲ ਨਹੀਂ ਕੀਤਾ, ਜਿਸ ਕਰਕੇ ਆਗੂਆਂ ਵੱਲੋਂ 6 ਅਪ੍ਰੈਲ ਨੂੰ ਐੱਲ.ਆਈ.ਸੀ. ਦਫ਼ਤਰ ਰਈਆ ਵਿਖੇ ਧਰਨੇ ਦਾ ਐਲਾਨ ਕਰ ਦਿੱਤਾ ਗਿਆ ਅਤੇ ਦੱਸਿਆ ਕਿ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ | ਜੇਕਰ ਫਿਰ ਵੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਵੱਡਾ ਐਕਸ਼ਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਪਿੰਡ ਭੂਰਾ ਕੋਹਨਾ ਦੇ ਨਵੇ ਪਿ੍ੰਸੀਪਲ ਸਿ.ਬਿਨਸੀ ਫਿਲਿਪ ਦਾ ਕੀਤਾ ਸਵਾਗਤ <br/> ਅਗਲੀ ਖ਼ਬਰ ਬੀ. ਕੇ. ਐਸ. ਕਾਨਵੈਂਟ ਸਕੂਲ ਦਾ 5ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24