ਖੇਮਕਰਨ, 4 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਸੈਕਰਡ ਹਾਰਟ ਕੌਨਵੈਂਟ ਸਕੂਲ ਪਿੰਡ ਭੂਰਾ ਕੋਹਨਾ ਖੇਮਕਰਨ ਦੇ ਡਾਇਰੈਕਟਰ ਫਾਦਰ ਜੋਨ ਗਰੇਵਾਲ ਦੀ ਅਗਵਾਈ ਹੇਠ ਸਮੂਹ ਸਟਾਫ ਤੇ ਬੱਚਿਆਂ ਵਲੋਂ ਸਕੂਲ ਦੇ ਨਵੇੇਂ ਬਣੇ ਪਿ੍ੰਸੀਪਲ ਸਿ. ਬਿਨਸੀ ਫਿਲਿਪ ਦਾ ਸਕੂਲ 'ਚ ਪੁੱਜਣ 'ਤੇ ਬਹੁਤ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇੇਂ ਸੈਕਰਡ ਹਾਰਟ ਕੌਨਵੈਂਟ ਸਕੂਲ ਭਿਖੀਵਿੰਡ ਦੇ ਡਾਇਰੈਕਟਰ ਫਾਦਰ ਮਾਈਕਲ ਐਨੀ ਤੇ ਫਾਦਰ ਜਿਤਿਨ, ਸਕੂਲ ਦੇ ਸਾਬਕਾ ਪਿ੍ੰਸੀ. ਸਿਸ. ਮੇਲਿੰਡਾ ਮੁਖਿਮ, ਵਾਇਸ ਪਿ੍ੰਸੀਪਲ ਸਿਸ. ਸਰੋਜ, ਮਦਰ ਸੋਮਯਾ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ | ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਵੱਖ-ਵੱਖ ਹੁਨਰ ਅਤੇ ਡਾਂਸ ਪ੍ਰਫੋਰਮੈਂਸ ਨਾਲ ਨਵੇ ਬਣੇ ਪਿ੍ੰਸੀਪਲ ਦਾ ਸਵਾਗਤ ਕੀਤਾ | ਸਕੂਲ ਦੇ ਨਵੇਂ ਪਿ੍ੰਸੀਪਲ ਸਿ. ਬਿਨਸੀ ਫਿਲਿਪ ਨੇ ਸਵਾਗਤੀ ਸਮਾਰੋਹ ਵਿਚ ਸ਼ਾਮਿਲ ਸਕੂਲ ਦੇ ਵਿਦਿਆਰਥੀਆਂ ਨੂੰ ਹਰ ਕੰਮ ਵਿਚ ਅੱਵਲ ਰਹਿ ਕੇ ਆਪਣੇ ਸਕੂਲ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਸਕੂਲ ਸਟਾਫ ਨੂੰ ਵੀ ਇਕਜੁੱਟ ਹੋ ਕੇ ਵਿਦਿਆਰਥੀਆਂ ਦੀ ਹਰ ਖੇਤਰ ਵਿਚ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਹਰੇਕ ਵਿਦਿਆਰਥੀ ਜੋ ਵੀ ਸੁਪਨਾ ਲੈ ਕੇ ਸਕੂਲ ਵਿਚ ਆਇਆ ਹੈ, ਉਹ ਆਪਣਾ ਸੁਪਨਾ ਪੂਰਾ ਕਰ ਸਕੇ | ਅੰਤ ਵਿਚ ਉਨ੍ਹਾਂ ਸਕੂਲ ਦੇ ਡਾਇਰੈਕਟਰ, ਆਏ ਹੋਏ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ |