15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਮੇਂ ਸਿਰ ਗੈਸ ਸਿਲੰਡਰ ਨਾ ਮਿਲਣ ਤੇ ਗੈਸ ਏਜੰਸੀ ਦੀ ਲੱਗੀ ਭੀੜ ਤੋਂ ਲ਼ੋਕ ਡਾਹਡੇ ਪ੍ਰੇਸ਼ਾਨ-ਅਰੋੜਾ <br/>

Ad Position 21
No active advertisement
ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਹਰਿੰਦਰ ਸਿੰਘ)- ਇਕ ਪਾਸੇ ਤਾਂ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਆਪਣੀਆਂ ਸਿਆਸੀ ਰੈਲੀਆਂ ਵਿਚ ਸਟੇਜਾਂ 'ਤੇ ਖੜ੍ਹੇ ਹੋ ਕੇ ਘਰੇਲ਼ੂ ਗੈਸ ਦੀ ਕੋਈ ਕਮੀ ਨਹੀਂ ਹੈ, ਦੀਆ ਡੀਗਾਂ ਹਰ ਰੋਜ ਮਾਰਦੇ ਹਨ, ਜਿਸ ਦੀਆਂ ਖ਼ਬਰਾਂ ਹਰ ਰੋਜ ਅਕਸਰ ਵੇਖਣ ਨੂੰ ਮਿਲਦੀਆਂ ਹਨ ਪਰ ਹਕੀਕਤ ਇਸ ਦੇ ਉਲਟ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲ਼ੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਨੇ ਕਰਿਦਆਂ ਕਿਹਾ ਕਿ ਪਹਿਲਾ ਸਿਲੰਡਰ ਬੁਕਿੰਗ ਕਰਨ ਵਾਲੀਆ ਸਾਈਟਾਂ ਅਚਾਨਕ ਬੰਦ ਹੋ ਜਾਂਦੀਆਂ ਹਨ, ਜਿਸ ਕਰਕੇ ਲ਼ੋਕ ਬਹੁਤ ਖੱਜਲ ਖੁਆਰ ਹੁੰਦੇ ਹਨ ਪਰ ਹੁਣ ਬੁਕਿੰਗ ਤੋਂ ਬਾਅਦ ਵੀਂ ਹਫਤੇ ਦੇ ਕਰੀਬ ਤੋਂ ਬਾਅਦ ਵੀਂ ਸਿਲੰਡਰ ਨਹੀਂ ਮਿਲਦੇ, ਇਸਦਾ ਅੰਦਾਜਾ ਗੈਸ ਏਜੰਸੀ ਦੇ ਬਾਹਰ ਲੱਗੀ ਭੀੜ ਤੋਂ ਲੱਗ ਸਕਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਗੈਸ ਦੀ ਕਮੀ ਨਹੀਂ ਹੈ, ਜ਼ੇਕਰ ਗੈਸ ਦੀ ਕੋਈ ਕਮੀ ਨਹੀਂ ਤਾਂ ਕਮਰਸ਼ੀਅਲ ਗੈਸ ਸਰਕਾਰ ਨੇ ਕਿਉਂ ਬੰਦ ਕੀਤੇ, ਜਿਸ ਨਾਲ ਹਰ ਛੋਟੇ ਵੱਡੇ ਹੋਟਲ, ਰੈਸਟੋਰੈਂਟ, ਢਾਬੇ ਵਾਲੇ ਅਤੇ ਹਲਵਾਈ ਅਤੇ ਚਾਹ ਅਤੇ ਫਾਸਟਫੂਡ ਦਾ ਕੰਮ ਕਰਨ ਵਾਲਿਆਂ ਦਾ ਕਾਰੋਬਾਰ ਕਿਉਂ ਬੰਦ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਜਾਤੀਸੂਚਕ ਸ਼ਬਦ ਬੋਲਣ 'ਤੇ ਮਾਮਲਾ ਦਰਜ <br/> ਅਗਲੀ ਖ਼ਬਰ ਕਣਕ ਦੀ ਪੱਕੀ ਫ਼ਸਲ ਤੇ ਪਈ ਕੁਦਰਤੀ ਮਾਰ ਨੇ ਕਿਸਾਨਾਂ ਦੇ ਫਿਕਰ ਵਧਾਏ <br/>
Ad Position 24