15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੋਨੇ ਵਰਗੀ ਫ਼ਸਲ 'ਤੇ ਕਹਿਰਵਾਨ ਹੋਇਆ ਰੱਬ

Ad Position 21
No active advertisement
ਅਜੀਤ ਡੈਸਕ 05-04-2026
ਬਿਆਸ, 4 ਅਪ੍ਰੈਲ (ਨਰਿੰਦਰ ਸਿੰਘ)-ਹਾਲੇ ਹੜ੍ਹਾਂ ਦੀ ਮਾਰ ਤੋਂ ਕਿਸਾਨ ਉੱਪਰ ਨਹੀਂ ਉੱਠੇ ਸਨ ਕਿ ਮੁੜ ਤੋਂ ਰੱਬ ਕਹਿਰਵਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ | ਬੀਤੇ ਕੱਲ ਤੋਂ ਬਿਆਸ ਅਤੇ ਨੇੜਲੇ ਖੇਤਰਾਂ ਵਿਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨੇ ਅੱਜ ਤੇਜ਼ ਹਵਾਵਾਂ ਦੇ ਨਾਲ ਹੋਰ ਵੀ ਭਿਆਨਕ ਰੂਪ ਧਾਰਨ ਕਰਦੇ ਹੋਏ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ |ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਉਪਕਾਰਦੀਪ ਸਿੰਘ, ਜੋਗਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਭਰ ਦੇ ਕਿਸਾਨ ਹਾਲੇ ਹੜ੍ਹਾਂ ਦੀ ਮਾਰ ਤੋਂ ਉੱਪਰ ਨਹੀਂ ਉੱਠੇ ਸਨ ਕਿ ਹੁਣ ਉਨ੍ਹਾਂ ਦੀ ਸੋਨੇ ਰੰਗੀ ਕਣਕ ਦੀ ਫਸਲ ਉੱਤੇ ਲਗਾਤਾਰ ਪੈ ਰਹੀ ਬਾਰਿਸ਼ ਨੇ ਸਾਰੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਉਹ ਆਪਣੀ ਪੱਕੀ ਫਸਲ ਨੂੰ ਦੇਖ ਕੇ ਇਸ ਤੋਂ ਆਉਣ ਵਾਲੀ ਕਮਾਈ ਨਾਲ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈ ਬੈਠੇ ਸਨ ਲੇਕਿਨ ਅੱਜ ਬਾਰਿਸ਼ ਦਾ ਪਾਣੀ ਇਨ੍ਹਾਂ ਫਸਲਾਂ ਉੱਤੇ ਫਿਰ ਜਾਣ ਕਾਰਨ ਸਿੱਟੇ ਡਿੱਗ ਗਏ ਹਨ ਅਤੇ ਇਸ ਨਾਲ ਝਾੜ ਦੇ ਵਿਚ ਭਾਰੀ ਕਮੀ ਆਵੇਗੀ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਇਨ੍ਹਾਂ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |ਇਥੇ ਦੱਸ ਦੇਈਏ ਕਿ ਅੱਜ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਤਾਪਮਾਨ ਘੱਟ ਕੇ 20 ਡਿਗਰੀ ਸੈਲਸੀਅਸ ਰਹਿ ਗਿਆ ਹੈ ਅਤੇ ਇਸ ਦੇ ਨਾਲ ਹੀ ਇੰਟਰਨੈੱਟ ਮਾਧਿਅਮ ਰਾਹੀਂ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਕੱਲ ਬਾਅਦ ਦੁਪਹਿਰ ਤੱਕ ਧੁੱਪ ਲੱਗਣ ਦੇ ਨਾਲ ਨਾਲ ਤਾਪਮਾਨ ਕਰੀਬ 27 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਤੇ ਭਾਰੀ ਬਾਰਿਸ਼ ਨੇ ਕਿਸਾਨਾਂ ਦਾ ਕੀਤਾ ਨੁਕਸਾਨ <br/> ਅਗਲੀ ਖ਼ਬਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਐਲ.ਆਈ.ਸੀ. ਦਫ਼ਤਰ ਰਈਆ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ <br/>
Ad Position 24