28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 06-04-2026
ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਆ ਕੇ ਇਕ ਵਿਅਕਤੀ ਵਲੋਂ ਮਾਨਸਿਕ ਪ੍ਰੇਸ਼ਾਨ ਹੋ ਕੇ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਗਈ | ਇਸ ਸੰਬੰਧੀ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੇ ਭਰਾ ਦੇ ਬਿਆਨਾਂ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਅਜੀਤ ਸਿੰਘ ਵਾਸੀ ਪਾਲੀਵਾਲਾ ਥਾਣਾ ਵੈਰੋਕਾ ਜ਼ਿਲ੍ਹਾ ਫ਼ਾਜਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 2 ਅਪ੍ਰੈਲ 2026 ਨੂੰ ਸਵੇਰੇ ਕਰੀਬ 5 ਵਜੇ ਮੇਰੀ ਭਰਜਾਈ ਦਾ ਮੇਰੇ ਪਿਤਾ ਨੂੰ ਫੋਨ ਆਇਆ ਕਿ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਾਲੀਵਾਲਾ ਥਾਣਾ ਵੈਰੋਕਾ ਜ਼ਿਲ੍ਹਾ ਫ਼ਾਜਿਲਕਾ (31) ਬੁਖਾਰ ਦੀ ਦਵਾਈ ਦੇ ਭੁਲੇਖੇ ਹਨੇਰੇ ਵਿਚ ਕੋਈ ਜ਼ਹਿਰੀਲੀ ਦਵਾਈ ਖਾ ਬੈਠਾ ਹੈ ਤੇ ਬੇਹੋਸ਼ ਹੋ ਗਿਆ ਹੈ | ਇਸ ਗੱਲ ਦਾ ਪਤਾ ਲੱਗਣ 'ਤੇ ਸਾਡਾ ਸਾਰਾ ਪਰਿਵਾਰ ਪੱਟੀ ਵਿਖੇ ਆਇਆ ਦੇਖਿਆ ਤਾਂ ਮੇਰੇ ਭਰਾ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ, ਉਸ ਸਮੇ ਮੇਰੇ ਪਿਤਾ ਅਜੀਤ ਸਿੰਘ ਨੇ ਅਤੇ ਪਰਿਵਾਰਕ ਮੈਂਬਰਾਂ ਨੇ ਮੇਰੇ ਭਰਾ ਦੀ ਮੌਤ ਸੰਬੰਧੀ ਮੌਕੇ ਤੋਂ ਕੋਈ ਵੀ ਸਬੂਤ ਨਾ ਮਿਲਣ ਕਾਰਨ ਥਾਣਾ ਸਿਟੀ ਪੱਟੀ ਵਿਖੇ ਜੇਰੇ ਧਾਰਾ 194 ਬੀ.ਐਨ.ਐਸ.ਐਸ. ਤਹਿਤ ਕਾਰਵਾਈ ਕਰਵਾ ਕੇ ਮੇਰੇ ਭਰਾ ਦੀ ਲਾਸ਼ ਦਾ ਅਸੀਂ ਆਪਣੇ ਪਿੰਡ ਪਾਲੀਵਾਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਅਦ ਵਿਚ ਮੈਂ ਆਪਣੇ ਭਰਾ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਨੂੰ ਚੈਕ ਕੀਤਾ ਤਾਂ ਫੋਨ ਵਿਚ ਮੇਰੇ ਭਰਾ ਵਲੋਂ ਇਕ ਸੁਸਾਇਡ ਨੋਟ ਲਿਖ ਕੇ ਉਸ ਦੀ ਫੋਟੋ ਖਿੱਚੀ ਹੋਈ ਅਤੇ ਥੋੜੇ੍ਹ ਸਮੇਂ ਦੀ ਵੀਡੀੳ ਰਿਕਾਰਡਿੰਗ ਮਿਲੀ, ਜਿਸ ਵਿਚ ਮੇਰੇ ਭਰਾ ਵਲੋਂ ਕਿਰਨ ਪੰਜਾਬਰਾੳ ਕਦਮ ਪੁੱਤਰ ਪੰਜਾਬਰਾੳ ਕਦਮ ਵਾਸੀ ਮਕਾਨ ਨੰਬਰ 52 ਲੋਲੇਸਵਰ ਡਾਕਖਾਨਾ ਵਸਮੱਠ ਜ਼ਿਲ੍ਹਾ ਹੰਗੋਲੀ ਸਟੇਟ ਮਹਾਰਾਸ਼ਟਰਾ ਨੇ ਕਾਫੀ ਸਮੇਂ ਤੋਂ ਵਾਰੀ-ਵਾਰੀ ਲਾਲਚ ਦੇ ਕੇ ਧੋਖੇ ਨਾਲ ਆਪਣੇ ਅਕਾਊਾਟ ਵਿਚ ਕਰੀਬ 19 ਤੋਂ 20 ਲੱਖ ਰੁਪਏ ਪਵਾ ਲਏ ਅਤੇ ਮੇਰੇ ਭਰਾ ਵਲੋ ਕਿਰਨ ਪੰਜਾਬਰਾੳ ਕਦਮ ਪਾਸੋਂ ਪੈਸੇ ਮੰਗਣ 'ਤੇ ਉਹ ਲਾਰੇ ਲੱਪੇ ਲਾਉਂਦਾ ਰਿਹਾ, ਜਿਸ ਤੋਂ ਮਜ਼ਬੂਰ ਹੋ ਕੇ ਮੇਰੇ ਭਰਾ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ | ਇਸ ਸੰਬੰਧੀ ਥਾਣਾ ਸਿਟੀ ਪੱਟੀ ਦੇ ਏ.ਐਸ.ਆਈ. ਸਤਨਾਮ ਸਿੰਘ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਕਿਰਨ ਪੰਜਾਬਰਾੳ ਕਦਮ ਪੁੱਤਰ ਪੰਜਾਬਰਾੳ ਕਦਮ ਵਾਸੀ ਮਕਾਨ ਨੰਬਰ 52 ਲੋਲੇਸਵਰ ਡਾਕਖਾਨਾ ਵਸਮੱਠ ਜ਼ਿਲ੍ਹਾ ਹੰਗੋਲੀ ਸਟੇਟ ਮਹਾਰਾਸ਼ਟਰਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਸਰਕਾਰ ਵਲੋਂ ਨਾਰਲੀ 'ਚ ਜਿਸ ਜ਼ਮੀਨ 'ਤੇ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਉਹ ਪੰਚਾਇਤੀ ਸ਼ਾਮਲਾਤ ਜ਼ਮੀਨ-ਪਿੰਡ ਵਾਸੀ <br...
Ad Position 24