11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੁਲਿਸ ਤੇ ਬੀ.ਐਸ.ਐਫ. ਵਲੋਂ ਪਾਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ <br/>

Ad Position 21
No active advertisement
ਅਜੀਤ ਡੈਸਕ 08-04-2026
ਖੇਮਕਰਨ, 7 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀ.ਐਸ.ਐਫ. ਨੇ ਸਾਂਝੇ ਅਭਿਆਨ 'ਚ ਸਰਹੱਦੀ ਖੇਤਰ 'ਚੋਂ ਇਕ ਪਕਿਸਤਾਨ ਤਰਫੋਂ ਆਇਆ ਇਕ ਡਰੋਨ ਤੇ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਬਾਰੇ ਥਾਣਾ ਖੇਮਕਰਨ ਦੇ ਐਸ.ਐਚ.ਓ. ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿਦੀਪੁਰ ਦੇ ਇਲਾਕੇ 'ਚ ਸੀਮਾ ਚੌਂਕੀ ਹਰਦੀਪ ਅਧੀਨ ਸਰਹੱਦ ਨਜ਼ਦੀਕ ਕੋਈ ਸ਼ੱਕੀ ਚੀਜ ਡਿੱਗੀ ਪਈ ਹੈ, ਜਿਸ 'ਤੇ ਤੁਰੰਤ ਪੁਲਿਸ ਪਾਰਟੀ ਨੇ ਬੀ.ਐਸ.ਐਫ. ਦੀ 148 ਬਟਾਲੀਅਨ ਦੇ ਜਵਾਨਾਂ ਸਮੇਤ ਮੌਕੇ 'ਤੇ ਤਲਾਸ਼ੀ ਕੀਤੀ ਤਾਂ ਪਾਕਿਸਤਾਨ ਤਰਫੋਂ ਆ ਕੇ ਡਿੱਗਾ ਪਿਆ ਇਕ ਚੀਨੀ ਡਰੋਨ ਮਿਲਿਆ | ਜਦ ਉਸ ਦੀ ਜਾਂਚ ਕੀਤੀ ਤਾਂ ਡਰੋਨ ਨਾਲ ਬੰਨੇ ਹੋਏ ਪਲਾਸਟਿਕ ਦੇ ਲਿਫਾਫੇ 'ਚੋਂ ਕਰੀਬ 531 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਦੋ ਕਰੋੜ 65 ਲੱਖ ਬਣਦੀ ਹੈ | ਥਾਣਾ ਖੇਮਕਰਨ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਅਰੰਭ ਕਰ ਦਿੱਤੀ ਹੈ ਤੇ ਹੈਰੋਇਨ ਮੰਗਵਾਉਣ ਵਾਲੇ ਤਸਕਰਾਂ ਦੀ ਪਤਾਣ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਸਰਹੱਦੀ ਖੇਤਰ ਲਈ ਰੁਜ਼ਗਾਰ ਦੇ ਵਿਸ਼ੇਸ਼ ਪੈਕੇਜ ਲਿਆਂਦੇ ਜਾਣਗੇ-ਕਰਨਬੀਰ ਬੁਰਜ <br... ਅਗਲੀ ਖ਼ਬਰ ਰੰਜਿਸ਼ ਤਹਿਤ ਕੁੱਟਮਾਰ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ
Ad Position 24