01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿਹਾਤੀ ਮਜ਼ਦੂਰ ਸਭਾ ਵਲੋਂ ਚੌਕੀ ਫਤਿਆਬਾਦ ਵਿਖੇ ਧਰਨਾ ਭਲਕੇ <br/>

Ad Position 21
No active advertisement
ਅਜੀਤ ਡੈਸਕ 11-04-2026
ਫਤਿਆਬਾਦ, 10 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਦਿਹਾਤੀ ਮਜ਼ਦੂਰ ਸਭਾ ਵਲੋਂ 12 ਅਪ੍ਰੈਲ ਨੂੰ ਚੌਕੀ ਫਤਿਆਬਾਦ ਅੱਗੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਅਤੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੌਕੀ ਫਤਿਆਬਾਦ ਦੇ ਇੰਚਾਰਜ ਵਲੋਂ ਗਰੀਬ ਲੋਕਾਂ ਦੀਆਂ ਦਰਖਾਸਤਾਂ ਰੱਦੀ ਵਾਲੀ ਟੋਕਰੀ ਵਿਚ ਸੁੱਟੀਆਂ ਹੋਈਆਂ ਹਨ | ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ | ਕਈ ਪਿੰਡਾਂ ਦੀਆਂ ਦਰਖਾਸਤਾਂ ਰੁਲ ਰਹੀਆਂ ਹਨ, ਇਸੇ ਤਰ੍ਹਾਂ ਤੁੜ ਪਿੰਡ ਦੇ ਇਕ ਸ਼ਖਸ ਵਲੋਂ ਮਜ਼ਦੂਰਾਂ, ਔਰਤਾਂ ਨੂੰ ਜਾਤੀ ਸੂਤਕ ਸ਼ਬਦ ਬੋਲੇ, ਕਿਉਂਕਿ ਮਜ਼ਦੂਰਾਂ ਨੇ ਇਕ ਪੋਸਟਰ ਬਣਾ ਕੇ ਆਪਣੇ ਪਿੰਡ ਦੀ ਸੱਥ ਵਿਚ ਲਾਇਆ ਹੋਇਆ ਸੀ | ਮਜ਼ਦੂਰਾਂ ਦੇ ਮਸਲਿਆਂ 'ਤੇ ਦਰਖਾਸਤ ਚੌਕੀ ਫਤਿਆਬਾਦ ਵੀ ਦਿੱਤੀ ਹੋਈ ਹੈ | ਆਗੂਆਂ ਨੂੰ ਵਾਰ ਵਾਰ ਮਿਲਣ 'ਤੇ ਕੋਈ ਵੀ ਇਨਸਾਫ਼ ਨਹੀਂ ਦਿੱਤਾ ਜਾ ਰਿਹਾ | ਇਸ ਮੌਕੇ ਸੂਬਾ ਕਮੇਟੀ ਮੈਂਬਰ ਬਲਦੇਵ ਸਿੰਘ ਭੈਲ ਨੇ ਕਿਹਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਜੋ ਕਿ ਦਿਹਾਤੀ ਮਜ਼ਦੂਰ ਸਭਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਜੋਗਿੰਦਰ ਸਿੰਘ ਖਡੂਰ ਸਾਹਿਬ, ਨਛੱਤਰ ਸਿੰਘ ਤੁੜ, ਦਿਆਲ ਸਿੰਘ ਦੀਨੇਵਾਲ, ਦਾਰਾ ਸਿੰਘ ਮੁੰਡਾ ਪਿੰਡ, ਸਰਜੀਤ ਸਿੰਘ, ਇੰਦਰ ਸਿੰਘ, ਸੁਖਜਿੰਦਰ ਸਿੰਘ, ਬੂਟਾ ਸਿੰਘ, ਗੁਰਮੀਤ ਸਿੰਘ ਆਦਿ ਸਮੇਤ ਹੋਰ ਵੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਦੇਸੀ ਕੱਟਾ, ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ 6 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਖਾਲੜਾ ਪੁਲਿਸ ਵਲੋਂ 1 ਕਿੱਲੋ 13 ਗ੍ਰਾਮ ਹੈਰੋਇਨ ਬਰਾਮਦ
Ad Position 24