31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜਨਗਣਨਾ ਦੇ ਕੰਮ 'ਚ ਪੂਰਨ ਸਹਿਯੋਗ ਦੇਣ ਜ਼ਿਲ੍ਹਾ ਵਾਸੀ-ਬਹਿੜਵਾਲ <br/>

Ad Position 21
No active advertisement
ਅਜੀਤ ਡੈਸਕ 11-04-2026
ਤਰਨ ਤਾਰਨ, 10 ਅਪ੍ਰੈਲ (ਹਰਿੰਦਰ ਸਿੰਘ)-ਜਨਗਣਨਾ ਦੇ ਪਹਿਲੇ ਪੜਾਅ ਦਾ ਕੰਮ 15 ਮਈ 2026 ਤੋਂ 13 ਜੂਨ 2026 ਤੱਕ ਸ਼ੁਰੂ ਹੋਣ ਜਾ ਰਿਹਾ ਹੈ | ਇਸ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਕਰਵਾਈ ਗਈ, ਜਿਸ 'ਚ ਜ਼ਿਲ੍ਹੇ ਦੇ 35 ਫੀਲਡ ਟ੍ਰੇਨਰਾਂ ਨੂੰ ਮਾਸਟਰ ਟ੍ਰੇਨਰਾਂ ਅਤੇ ਜਨਗਣਨਾ ਵਿਭਾਗ ਦੇ ਅਧਿਕਾਰੀਆਂ ਵਲੋਂ ਟ੍ਰੇਨਿੰਗ ਦਿੱਤੀ ਗਈ | ਇਸ ਟ੍ਰੇਨਿੰਗ ਦੇ ਅੰਤਿਮ ਦਿਨ ਜ਼ਿਲ੍ਹਾ ਯੋਜਨਾ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਉਨ੍ਹਾਂ ਵਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਗਈ ਕਿ ਜਨਗਣਨਾ ਦਾ ਕੰਮ ਅਤੀ ਮਹੱਤਵਪੂਰਨ ਹੈ, ਇਸ ਲਈ ਨਾਗਰਿਕਾਂ ਵਲੋਂ ਜਨਗਣਨਾ ਅਧਿਕਾਰੀਆਂ ਨੂੰ ਸਹੀ ਸੂਚਨਾ ਮੁਹੱਈਆ ਕਰਵਾਈ ਜਾਵੇ ਅਤੇ ਪੂਰਨ ਸਹਿਯੋਗ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਗਈ ਸੂਚਨਾ ਸਰਕਾਰ ਵਲੋਂ ਗੁਪਤ ਰੱਖੀ ਜਾਵੇਗੀ | ਇਸ ਲਈ ਬਿਨਾਂ ਕਿਸੇ ਹਿਚਕਿਚਾਹਟ ਤੋਂ ਲੋੜੀਂਦੀ ਸੂਚਨਾ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਇਹ ਵੀ ਦੱਸਿਆ ਕਿ ਨਾਗਰਿਕ ਲਈ 30 ਅਪ੍ਰੈਲ 2026 ਤੋਂ ਆਪਣੀ ਜਨਗਣਨਾ ਆਪ ਕਰਨ ਦਾ ਵਿਕਲਪ ਇਸ ਵਾਰ ਰੱਖਿਆ ਗਿਆ ਹੈ | ਇਸ ਤਹਿਤ ਕੋਈ ਵੀ ਪਰਿਵਾਰਿਕ ਮੁਖੀ ਜਨਗਣਨਾ ਦੀ ਵੈੱਬਸਾਈਟ 'ਤੇ ਜਾ ਕੇ ਆਪਣੀ ਜਾਣਕਾਰੀ ਆਪ ਦਰਜ ਕਰ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਆਏ ਮਕਾਨਾਂ 'ਚ ਹੋ ਰਹੀ ਹੇਰਾ-ਫੇਰੀ <br/> ਅਗਲੀ ਖ਼ਬਰ ਬਿਜਲੀ ਬੋਰਡ 'ਚੋਂ ਸੇਵਾ ਮੁਕਤ ਹੋਣ 'ਤੇ ਦਿਲਬਾਗ ਸਿੰਘ ਮੂਸੇ ਨੂੰ ਕਰਨਬੀਰ ਸਿੰਘ ਬੁਰਜ ਨੇ ਕੀਤਾ ਸਨਮਾਨਿਤ <br/>
Ad Position 24