31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੇਵਾ ਮੁਕਤ ਅਧਿਆਪਕ ਆਰ.ਐੱਸ. ਚੰਦੇਲ ਵਲੋਂ ਹੁਸ਼ਿਆਰ ਵਿਦਿਆਰਥੀ ਸਨਮਾਨਿਤ <br/>

Ad Position 21
No active advertisement
ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਕਰਨ ਸਮੇਂ ਆਰ.ਐੱਸ.ਚੰਦੇਲ, ਸਕੂਲ ਇੰਚਾਰਜ ਹਰਦੀਪ ਕੌਰ ਅਤੇ ਹੋਰ | ਤਸਵੀਰ:ਲਵਲੀ <br/> 11-04-2026
ਤਰਨ ਤਾਰਨ, 10 ਅਪ੍ਰੈਲ (ਇਕਬਾਲ ਸਿੰਘ ਸੋਢੀ)-ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਜੂਨੀਅਰ ਵਿੰਗ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸੰਬੰਧੀ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਸੇਵਾ ਮੁਕਤ ਅਧਿਆਪਕ ਅਤੇ ਕਲਾ ਸੁਮਨ ਰੰਗ ਮੰਚ ਦੇ ਡਾਇਰੈਕਟਰ ਰਾਮੇਸ਼ ਸਿੰਘ ਚੰਦੇਲ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਸੇਵਾਮੁਕਤੀ ਵਾਲੇ ਦਿਨ ਆਪਣੇ ਜੂਨੀਅਨ ਵਿੰਗ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਰਹਿਣਗੇ | ਇਸ ਮੌਕੇ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਜੂਨੀਅਰ ਵਿੰਗ ਇੰਚਾਰਜ ਹਰਦੀਪ ਕੌਰ, ਲੈਕਚਰਾਰ ਬਿਕ੍ਰਮਜੀਤ ਸਿੰਘ, ਲਾਈਬ੍ਰੇਰੀਅਨ ਕੁਲਵਿੰਦਰ ਕੌਰ, ਅਧਿਆਪਕ ਮਨਪ੍ਰੀਤ ਕੌਰ, ਮਿਸ ਪਿੰਕੀ, ਰਣਦੀਪ ਕੌਰ, ਕੰਪਿਊਟਰ ਦੈ ਮਨਪ੍ਰੀਤ ਕੌਰ, ਸੁਖਚੈਨ ਸਿੰਘ, ਸ਼ਮਸ਼ੇਰ ਸਿੰਘ ਅਤੇ ਹੋਰਨੇ ਸਟਾਫ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਨਿਵਾਸੀ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਲਈ ਦਿੱਤੀ 25 ਲੱਖ ਦੀ ਰਾਸ਼ੀ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਆਏ ਮਕਾਨਾਂ 'ਚ ਹੋ ਰਹੀ ਹੇਰਾ-ਫੇਰੀ <br/>
Ad Position 24