18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਮੁੰਡਾਪਿੰਡ ਨਿਵਾਸੀਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ- ਸੰਯੁਕਤ ਕਿਸਾਨ ਮੋਰਚਾ <br/>

Ad Position 21
No active advertisement
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ: ਲਵਲੀ <br/> 14-04-2026
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜਿਲਾ ਤਰਨ ਤਾਰਨ ਵਿੱਚ ਕੰਮ ਕਰਦੀਆਂ ਵੱਖ-ਵੱਖ ਸਾਂਝੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਅਤੇ ਜਬਰੀ ਹੋ ਰਹੀ ਉਸਾਰੀ ਦਾ ਵਿਰੋਧ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਚੇਤਨਾ ਮੁਹਿੰਮ ਅਤੇ ਮਾਰਚ ਕੱਢਿਆ ਗਿਆ | ਇਸੇ ਕੜੀ ਵਿਚ ਢਾਏ ਵਾਲੇ ਪਿੰਡ ਮੁੰਡਾਪਿੰਡ ਵਿਚ ਕਿਸਾਨ ਆਗੂਆਂ ਵੱਲੋਂ ਪਿੰਡ ਵਿੱਚ ਇੱਕ ਵੱਡੀ ਇਕੱਤਰਤਾ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਦਾਰਾ ਸਿੰਘ ਮੁੰਡਾਪਿੰਡ ਨੇ ਕੀਤੀ | ਇਸ ਮੌਕੇ ਬੋਲਦਿਆਂ ਹੋਇਆਂ ਹਰਜਿੰਦਰ ਸਿੰਘ ਟਾਂਡਾ ਸੂਬਾਈ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਤਰਸੇਮ ਸਿੰਘ ਲੁਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਮਨਜੀਤ ਸਿੰਘ ਬੱਗੂ ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਸੁਖਬਾਜ ਸਿੰਘ ਸਿੱਧੂ, ਫਤਿਹ ਸਿੰਘ ਬੀ.ਕੇ.ਯੂ. ਕਾਦੀਆਂ, ਮਾ. ਸ਼ਮਸ਼ੇਰ ਸਿੰਘ, ਗੁਰਸ਼ਰਨ ਸਿੰਘ ਜਾਮਾਰਾਏ, ਜਸਵੰਤ ਸਿੰਘ ਲਵਲੀ, ਸੁਖਦੇਵ ਸਿੰਘ ਤੁੜ, ਸੁਖਵਿੰਦਰ ਸਿੰਘ ਜੌਹਲ ਆਦਿ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਜਬਰੀ ਮਿਲ ਦੀ ਮਾਲਕੀ ਬਦਲਣ ਦੇ ਤੁਗਲਕੀ ਫ਼ਰਮਾਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਇਕ ਤਰਫ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਬਦਲਵੀ ਖੇਤੀ ਮਾਡਲ ਨੂੰ ਅਪਣਾਉਣਾ ਚਾਹੀਦਾ, ਪਰ ਦੂਜੇ ਪਾਸੇ ਆਪ ਹੀ ਸ਼ੂਗਰ ਮਿਲ ਬੰਦ ਕਰਕੇ ਬਦਲਵੀ ਖੇਤੀ ਦਾ ਬਦਲ ਗੰਨਾ ਬੀਜਣ ਤੋਂ ਰੋਕਿਆ ਜਾ ਰਿਹਾ | ਇਥੇ ਹੀ ਬਸ ਨਹੀਂ ਸੰਘਰਸ਼ੀਲ ਕਿਸਾਨਾਂ ਨੂੰ ਜਬਰੀ ਉਸਾਰੀ ਵਾਲੀ ਥਾਂ ਤੋਂ ਚੁੱਕ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਸੀ, ਜੋ ਕਿ ਜਥੇਬੰਦਕ ਦਬਾਅ ਕਾਰਨ ਰਿਹਾਅ ਹੋਏ ਹਨ | ਆਉਣ ਵਾਲੇ ਦਿਨਾਂ ਵਿਚ ਮੁੜ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਸਰਕਾਰ ਨੂੰ ਸਹਿਕਾਰੀ ਖੰਡ ਮਿੱਲ ਸੇਰੋ ਮੁੜ ਤੋਂ ਚਾਲੂ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ | ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵਲੋਂ ਮਿੱਲ ਵਾਲੀ ਜਗ੍ਹਾ 'ਤੇ ਜੋ ਗੌਦਾਮ ਦੀ ਤਜਵੀਜ ਹੈ, ਉਸ ਦੇ ਸਿੱਟੇ ਵਜੋਂ ਜਿਹੜੀ ਸੁਸਰੀ ਪੈਦਾ ਹੋਵੇਗੀ, ਉਹ ਗੌਦਾਮਾਂ ਦੇ ਇਰਧ ਗਿਰਧ ਲੋਕਾਂ ਦੀ ਜਿੰਦਗੀ ਬੇਹਾਲ ਕਰ ਦੇਵੇਗੀ | ਸਰਕਾਰ ਨੇ ਇਸ ਸੰਬੰਧੀ ਕੋਈ ਵੀ ਵਾਤਾਵਰਨ ਜਾਂ ਸਿਹਤ ਪੱਖੀ ਕੋਈ ਸਰਵੇਖਣ ਕਰਨਾ ਜ਼ਰੂਰੀ ਨਹੀਂ ਸਮਝਿਆ | ਇਸ ਮੌਕੇ ਦਾਰਾ ਸਿੰਘ ਮੁੰਡਾ ਪਿੰਡ, ਕੁਲਦੀਪ ਸਿੰਘ, ਅਮਰੀਕ ਸਿੰਘ, ਧਰਮ ਸਿੰਘ, ਸੁਰਜੀਤ ਸਿੰਘ ਗੁੱਜਰਪੁਰਾ, ਚੈਂਚਲ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ, ਗੁਰਦੀਪ ਸਿੰਘ ਮੁੰਡਾ ਪਿੰਡ, ਜਗੀਰ ਸਿੰਘ ਦਰਸ਼ਨ ਸਿੰਘ ਗੁੱਜਰਪੁਰਾ ਆਦਿ ਕਿਸਾਨਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਅਖੀਰ ਵਿਚ ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ |

Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਵਲੋਂ ਚੌਕੀ ਫਤਿਆਬਾਦ ਵਿਖੇ ਲਗਾਇਆ ਧਰਨਾ <br/> ਅਗਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਸਕੂਲ ਢੋਟਾ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24