18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦਿਹਾਤੀ ਮਜ਼ਦੂਰ ਸਭਾ ਵਲੋਂ ਚੌਕੀ ਫਤਿਆਬਾਦ ਵਿਖੇ ਲਗਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 14-04-2026
ਫਤਿਆਬਾਦ, 13 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋੋਂਵਾਲ, ਤਹਿਸੀਲ ਸਕੱਤਰ ਜੋਗਿੰਦਰ ਸਿੰਘ ਖਡੂਰ ਸਾਹਿਬ ਦੀ ਅਗਵਾਈ 'ਚ ਗਰੀਬ ਲੋਕਾਂ ਦੀਆਂ ਦਰਖਾਸਤਾਂ ਲੰਮੇ ਸਮੇਂ ਤੋਂ ਪੁਲਿਸ ਚੌਂਕੀ ਫਤਿਆਬਾਦ ਵਿਖੇ ਪਈਆਂ ਹਨ, ਜਿਨ੍ਹਾਂ ਉਪਰ ਕਾਰਵਾਈ ਨਾ ਹੋਣ 'ਤੇ ਪੁਿੁਲਸ ਚੌਂਕੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਚੌਕੀ ਇੰਚਾਰਜ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਉਪਰੋਕਤ ਆਗੂਆਂ ਨੇ ਦੱਸਿਆ ਕਿ ਫਤਿਆਬਾਦ ਚੌਕੀ ਵਿਚ ਦਰਖਾਸਤਾਂ ਰੁਲ ਰਹੀਆਂ ਹਨ ਪਰ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ | ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਅਤੇ ਨਛੱਤਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਮਜ਼ਦੂਰਾਂ ਦਾ ਕੰਧ ਨਾਲ ਪੋਸਟਰ ਲੱਗਾ ਵੇਖ ਕੇ ਗੁਰਪ੍ਰਤਾਪ ਸਿੰਘ ਨੇ ਮਜ਼ਦੂਰਾਂ ਦੇ ਜਾਤੀ ਦੇ ਖਿਲਾਫ਼ ਘਟੀਆ ਸ਼ਬਦਾਵਲੀ ਬੋਲੀ ਉਸਦੀ ਦਰਖਾਸਤ ਐੱਸ.ਐੱਸ.ਪੀ. ਤਰਨ ਤਾਰਨ ਨੇ ਥਾਣਾ ਗੋਇੰਦਵਾਲ ਸਾਹਿਬ ਨੂੰ ਮਾਰਕ ਕੀਤੀ ਸੀ, ਉਸ ਦਰਖਾਸਤ 'ਤੇ ਕਾਰਵਾਈ ਪੁਲਿਸ ਵਲੋਂ ਨਹੀਂ ਕੀਤੀ ਜਾ ਰਹੀ, ਇਸ ਕਰਕੇ ਮਜ਼ਦੂਰਾਂ ਨੂੰ ਧਰਨਾ ਲਾਉਣਾ ਪਿਆ | ਆਗੂਆਂ ਨੇ ਕਿਹਾ ਕਿ ਇਕ ਹਫਤੇ ਦੇ ਅੰਦਰ ਮੁਲਜਮਾਂ 'ਤੇ ਕਾਰਵਾਈ ਨਾ ਹੋਈ ਦੋਵਾਂ ਵਿਧਾਇਕਾਂ ਦੇ ਤਰਨ ਤਾਰਨ ਜ਼ਿਲ੍ਹੇ ਵਿਚ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ, ਸੁਲੱਖਣ ਸਿੰਘ ਤੁੜ, ਕੁਲਵਿੰਦਰ ਕੌਰ ਖਡੂਰ ਸਾਹਿਬ, ਬੂਟਾ ਸਿੰਘ, ਸੁਖਜਿੰਦਰ ਸਿੰਘ, ਰਾਜੂ ਕੋਟ, ਜਗੀਰ ਸਿੰਘ ਚੰਡੀਗੜ੍ਹ, ਲਖਬੀਰ ਸਿੰਘ ਲੁਹਾਰ, ਦਾਰਾ ਸਿੰਘ ਮੁੰਡਾ ਪਿੰਡ, ਸਰਜੀਤ ਸਿੰਘ ਭੈਲ, ਨਿਰਵੈਲ ਸਿੰਘ ਜੌਹਲ, ਮਾਸਟਰ ਸਰਬਜੀਤ ਸਿੰਘ ਭਰੋਵਾਲ, ਕੁਲਵੰਤ ਸਿੰਘ, ਗੁਰਬਚਨ ਸਿੰਘ ਵੈਰੋੋਂਵਾਲ, ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਮਨਜੀਤ ਸਿੰਘ ਮੰਨਾ ਨਾਲ ਅਫ਼ਸੋਸ ਪ੍ਰਗਟ <br/> ਅਗਲੀ ਖ਼ਬਰ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਮੁੰਡਾਪਿੰਡ ਨਿਵਾਸੀਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ- ਸੰਯੁਕਤ ਕਿਸਾਨ ਮੋਰ...
Ad Position 24