06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਮਤਾ ਨਿਕੇਤਨ ਸਕੂਲ ਵਿਖੇ ਮਨਾਇਆ ਗਿਆ 'ਰੈਡ-ਡੇ' ਮਨਾਇਆ ਗਿਆ <br/>

Ad Position 21
No active advertisement
ਅਜੀਤ ਡੈਸਕ 16-04-2026
ਤਰਨ ਤਾਰਨ, 15 ਅਪ੍ਰੈਲ (ਪਰਮਜੀਤ ਜੋਸ਼ੀ)- ਤਰਨ ਤਾਰਨ ਦੇ ਨਾਮੀ ਸਿੱਖਿਅਕ ਅਦਾਰੇ ਮਮਤਾ ਨਿਕੇਤਨ ਸਕੂਲ ਦੇ ਪ੍ਰੀ-ਪ੍ਰਾਈਮਰੀ ਵਿਭਾਗ ਵਿੱਚ ਰੈਡ-ਡੇ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਨੰਨੇ-ਮੁੰਨੇ ਬੱਚੇ ਲਾਲ ਰੰਗ ਦੇ ਸੁੰਦਰ ਕੱਪੜੇ ਪਹਿਣ ਕੇ ਆਏ ਅਤੇ ਉਨ੍ਹਾਂ ਦੀਆਂ ਕਲਾਸਾਂ ਨੂੰ ਵੀ ਲਾਲ ਰੰਗ ਨਾਲ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ | ਉਹਨਾਂ ਦੁਆਰਾ 'ਰੈਡ ਥੀਮ' ਅਨੁਸਾਰ ਲਾਲ ਰੰਗ ਦੀਆਂ ਚੀਜ਼ਾਂ ਜਿਵੇਂ ਸੇਬ, ਫੁੱਲ, ਖਿਡੌਣੇ, ਅਨਾਰ ਆਦਿ ਲਿਆਂਦੇ ਗਏ ਅਤੇ ਇਸ ਦੇ ਨਾਲ ਹੀ ਲਾਲ ਰੰਗ ਭਰਨ ਦੀਆਂ ਕਲਾ ਸੰਬੰਧੀ ਗਤੀਵਿਧੀਆਂ ਕਰਾਈਆਂ ਗਈਆਂ | ਇਸ ਦਿਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਲਾਲ ਰੰਗ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਅਤੇ ਰੰਗਾਂ ਦੀ ਮਹੱਤਤਾ ਨੂੰ ਸਮਝਾਉਣਾ ਸੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਚਰਨ ਕੌਰ ਨੇ ਬੱਚਿਆਂ ਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਪ੍ਰਸੰਨਤਾ ਜਾਹਿਰ ਕੀਤੀ ਅਤੇ ਕਿਹਾ ਕਿ ਲਾਲ ਰੰਗ ਉਤਸ਼ਾਹ ਅਤੇ ਜੋਸ਼ ਦਾ ਪ੍ਰਤੀਕ ਹੈ ਜੋ ਕਿ ਅੱਜ ਬੱਚਿਆਂ ਵਿਚ ਭਰਪੂਰ ਦੇਖਿਆ ਗਿਆ | ਉਨ੍ਹਾਂ ਨੇ ਬੱਚਿਆਂ ਦੀ ਇਸ ਸਰਗਰਮ ਭਾਗੀਦਾਰੀ ਦੀ ਸਿਰਹਾਨਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦੀ ਸੋਚ ਅਤੇ ਪ੍ਰਗਟਾਵਾ ਸ਼ਕਤੀ ਵਿਚ ਨਿਖਾਰ ਆਉਂਦਾ ਹੈ | ਰੈਡ ਡੇ ਦੇ ਜਰੀਏ ਬੱਚਿਆਂ ਨੇ ਨਾ ਸਿਰਫ ਰੰਗਾਂ ਬਾਰੇ ਸਿੱਖਿਆ ਪ੍ਰਾਪਤ ਕੀਤੀ ਸਗੋਂ ਆਪਣੀ ਰਚਨਾਤਮਕਤਾ ਅਤੇ ਆਤਮ ਵਿਸ਼ਵਾਸ ਦਾ ਵੀ ਪ੍ਰਦਰਸ਼ਨ ਕੀਤਾ | ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਸਿੱਖਣ ਦੀ ਰੁਚੀ ਵੱਧਦੀ ਹੈ ਅਤੇ ਉਹ ਖੁਸ਼ਮਿਜ਼ਾਜ ਮਾਹੌਲ ਵਿਚ ਸਿੱਖਦੇ ਹਨ | ਇਸ ਤਰ੍ਹਾਂ ਦਿਨ ਦੀ ਸ਼ੁਰੂਆਤ ਤੇ ਅੰਤ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲੀ ਅਤੇ ਇਹ ਦਿਨ ਉਹਨਾਂ ਲਈ ਬਹੁਤ ਹੀ ਰੰਗੀਨ, ਖੁਸ਼ਨੁਮਾ ਅਤੇ ਯਾਦਗਾਰ ਬਣਿਆ |

Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਪੀ. ਨੇ ਖਵਾਸਪੁਰ ਵਿਖੇ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਰਿਕਾਰਡ ਸੰਬੰਧੀ ਵਫ਼ਦ ਡਿਪਟੀ ਕਮਿਸ਼ਨਰ ਨੰੂ ਮਿਲਿਆ <br/>
Ad Position 24