06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬੀ.ਐਸ.ਪੀ. ਨੇ ਖਵਾਸਪੁਰ ਵਿਖੇ ਅੰਬੇਡਕਰ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 16-04-2026
ਫਤਿਆਬਾਦ, 15 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਪਿੰਡ ਖਵਾਸਪੁਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਜਗਤਾਰ ਸਿੰਘ ਖਵਾਸਪੁਰ ਨੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਵਸ ਪੂਰੇ ਭਾਰਤ ਅੰਦਰ ਬਹੁਜਨ ਸਮਾਜ ਪਾਰਟੀ ਵਲੋਂ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਸਪਾ ਵਲੋਂ ਹੀ ਹੁਣ ਤੱਕ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਜਿਉਂਦਾ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ 'ਤੇ ਪੂਰਨ ਤੌਰ 'ਤੇ ਸੰਵਿਧਾਨ ਨੂੰ ਲਾਗੂ ਕੀਤਾ ਜਾਵੇਗਾ | ਇਸ ਮੌਕੇ ਮੁੱਖ ਮਹਿਮਾਨ ਗੁਰਜਿੰਦਰ ਸਿੰਘ ਅਟਵਾਲ ਲੋਕ ਸਭਾ ਇੰਚਾਰਜ ਹਾਜ਼ਰ ਹੋਏ ਅਤੇ ਬਖਸ਼ੀਸ਼ ਸਿੰਘ ਕੋਟ ਕੋਆਰਡੀਨੇਟਰ, ਜੁਗਰਾਜ ਸਿੰਘ ਸਹੋਤਾ ਜ਼ਿਲ੍ਹਾ ਜਨਰਲ ਸਕੱਤਰ, ਕੁਲਵੰਤ ਸਿੰਘ ਕੰਗ ਹਲਕਾ ਪ੍ਰਧਾਨ, ਸੰਤੋਖ ਸਿੰਘ ਵੇਈਪੂਈਾ, ਗੁਰਦੇਵ ਸਿੰਘ ਛਾਪੜੀ ਸਾਹਿਬ, ਬਲਵੰਤ ਸਿੰਘ ਫਤਿਆਬਾਦ, ਬਲਕਾਰ ਸਿੰਘ ਕੰਗ, ਤਰਸੇਮ ਸਿੰਘ ਭਰੋਵਾਲ, ਸਤਨਾਮ ਸਿੰਘ ਫ਼ੌਜੀ, ਨਵਰਾਜ ਸਿੰਘ ਫ਼ੌਜੀ, ਸਰਵਣ ਸਿੰਘ ਫ਼ੌਜੀ, ਕਾਰਜ ਸਿੰਘ ਫ਼ੌਜੀ, ਮਹਿੰਦਰ ਸਿੰਘ ਫ਼ੌਜੀ, ਅੰਗਰੇਜ਼ ਸਿੰਘ ਸੋਨੀ, ਦਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਅਰਸ਼ਦੀਪ ਸਿੰਘ, ਮਾਣਾ, ਕਰਨਬੀਰ ਸਿੰਘ, ਗੁਰਬੀਰ ਸਿੰਘ ਗੋਰਾ, ਕਸ਼ਮੀਰ ਸਿੰਘ, ਮੇਜ਼ਰ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਨਿੰਦਰ ਸਿੰਘ ਆਦਿ ਸਾਥੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਪਿੰਡ ਕਲਸ ਦੇ ਖੇਤਾਂ 'ਚੋਂ ਡਰੋਨ ਵਲੋਂ ਸੁੱਟੇ ਪੈਕਟ 'ਚੋਂ ਅੱਧਾ ਕਿੱਲੋ ਹੈਰੋਇਨ ਮਿਲੀ <br/> ਅਗਲੀ ਖ਼ਬਰ ਮਮਤਾ ਨਿਕੇਤਨ ਸਕੂਲ ਵਿਖੇ ਮਨਾਇਆ ਗਿਆ 'ਰੈਡ-ਡੇ' ਮਨਾਇਆ ਗਿਆ <br/>
Ad Position 24