06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਰਹੱਦੀ ਪਿੰਡ ਕਲਸ ਦੇ ਖੇਤਾਂ 'ਚੋਂ ਡਰੋਨ ਵਲੋਂ ਸੁੱਟੇ ਪੈਕਟ 'ਚੋਂ ਅੱਧਾ ਕਿੱਲੋ ਹੈਰੋਇਨ ਮਿਲੀ <br/>

Ad Position 21
No active advertisement
ਅਜੀਤ ਡੈਸਕ 16-04-2026
ਖੇਮਕਰਨ, 15 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਪਿੰਡ ਕਲਸ 'ਚ ਕਿਸੇ ਕਿਸਾਨ ਦੀ ਜ਼ਮੀਨ 'ਚ ਪਾਕਿਸਤਾਨੀ ਡਰੋਨ ਤੋਂ ਡਿੱਗੇ ਪਏ ਪੈਕਟ 'ਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਮਿਲੀ ਹੈ, ਜਿਸ ਦੀ ਕੀਮਤ ਢਾਈ ਕਰੋੜ ਬਣਦੀ ਹੈ | ਥਾਣਾ ਖੇਮਕਰਨ ਦੇ ਮੁਖੀ ਇੰਸ. ਕੰਵਲਜੀਤ ਰਾਏ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਕਿ ਸਰਹੱਦ ਨਜ਼ਦੀਕ ਸਥਿਤ ਪਿੰਡ ਕਲਸ 'ਚ ਇਕ ਕਿਸਾਨ ਸਰਦੂਲ ਸਿੰਘ ਦੇ ਖੇਤ 'ਚ ਕੋਈ ਇਤਰਾਜਯੋਗ ਵਸਤੂ ਡਿੱਗੀ ਪਈ ਹੈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਉਸ ਇਲਾਕੇ ਦੀ ਜਦ ਜਾਂਚ ਕੀਤੀ ਕਿ ਤਾਂ ਇਕ ਸ਼ੱਕੀ ਪੀਲੇ ਰੰਗ ਦਾ ਪੈਕੇਟ ਮਿਲਿਆ, ਜਿਸ ਨਾਲ ਕੁੰਡੀ ਲੱਗੀ ਹੋਈ ਸੀ, ਜਿਸ ਤੋਂ ਸ਼ਪੱਸ਼ਟ ਹੈ ਕਿ ਇਹ ਪੈਕੇਟ ਪਾਕਿਸਤਾਨ ਤਰਫੋਂ ਆਏ ਕਿਸੇ ਡਰੋਨ ਵਲੋਂ ਸੁੱਟਿਆ ਗਿਆ ਹੈ, ਜਿਸ ਨੂੰ ਖੋਲ੍ਹ ਕੇ ਉਸ ਵਿਚੋਂ ਕਰੀਬ 500 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 2.5 ਕਰੋੜ ਬਣਦੀ ਹੈ | ਇਸ ਤੋਂ ਇਲਾਵਾ 43 ਗ੍ਰਾਮ ਪੈਕਿੰਗ ਮਟੀਰੀਅਲ ਨਿਕਲਿਆ | ਇਸ ਘਟਨਾ ਸੰਬੰਧੀ ਕੇਸ ਦਰਜ ਕਰਕੇ ਜਾਂਚ ਆਰੰਭ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਚੀਫ਼ ਖ਼ਾਲਸਾ ਦੀਵਾਨ ਨੇ ਜ਼ੋਨਲ ਦਸਤਾਰ ਮੁਕਾਬਲੇ ਕਰਵਾਏ <br/>... ਅਗਲੀ ਖ਼ਬਰ ਬੀ.ਐਸ.ਪੀ. ਨੇ ਖਵਾਸਪੁਰ ਵਿਖੇ ਅੰਬੇਡਕਰ ਦਾ ਜਨਮ ਦਿਵਸ ਮਨਾਇਆ
Ad Position 24