05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਨੰਬਰਦਾਰ ਜਗਜੀਤ ਸਿੰਘ ਕਲੰਜਰ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਜਨਰਲ ਸਕੱਤਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 17-04-2026
ਖੇਮਕਰਨ, 16 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ 'ਚ ਨਿਯੁਕਤ ਕੀਤੇ ਗਏ ਅਹੁਦੇਦਾਰਾਂ 'ਚ ਵਿਧਾਨ ਸਭਾ ਹਲਕਾ ਖੇਮਕਰਨ ਨਾਲ ਸੰਬੰਧਿਤ ਨੰਬਰਦਾਰ ਜਗਜੀਤ ਸਿੰਘ ਕਲੰਜਰ ਨੂੰ ਜ਼ਿਲ੍ਹੇ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੇ ਨਵ ਨਿਯੁੱਕਤ ਜਨਰਲ ਸਕੱਤਰ ਨੰਬਰਦਾਰ ਜਗਜੀਤ ਸਿੰਘ ਨੇ ਆਪਣੀ ਨਿਯੁਕਤੀ 'ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਜਿਹੜੀ ਜਿੰਮੇਵਾਰੀ ਸੌਂਪੀ ਹੈ | ਉਸ ਨੂੰ ਬੜੀ ਮਿਹਨਤ ਤੇ ਲਗਨ ਨਾਲ ਨਿਭਾਇਆ ਜਾਵੇਗਾ ਤੇ ਹਲਕਾ ਖੇਮਕਰਨ 'ਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ | ਇਸ ਮੌਕੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ, ਅੰਮਿ੍ਤਬੀਰ ਸਿੰਘ ਬਿੱਟੂ ਆਸਲ, ਯੂਥ ਆਗੂ ਪੰਜਾਬ ਸਿੰਘ ਆਸਲ, ਸੁਰਜੀਤ ਸਿੰਘ ਆਸਲ, ਸੁਖਦੇਵ ਸਿੰਘ ਕਲੰਜਰ, ਬਲਵਿੰਦਰ ਸਿੰਘ ਫ਼ੌਜੀ, ਚੈਂਚਲ ਸਿੰਘ, ਬਹਾਲ ਸਿੰਘ, ਨਿਸ਼ਾਨ ਸਿੰਘ, ਗੁਰਪ੍ਰਤਾਪ ਸਿੰਘ, ਰਾਜ ਸਿੰਘ ਘੁਰਕਵਿੰਡ, ਗੁਰਭੇਜ ਸਿੰਘ, ਰਸਾਲ ਸਿੰਘ ਬਾਸਰਕੇ, ਕੁਲਦੀਪ ਸਿੰਘ ਠੱਟਾ, ਗੁਰਬਖਸ਼ ਸਿੰਘ ਵਾੜਾ ਠੱਟੀ, ਨਰਿੰਦਰਪਾਲ ਸਿੰਘ ਮਾਛੀਕੇ, ਦਿਲਪ੍ਰੀਤ ਸਿੰਘ ਕੈਨੇਡਾ ਤੇ ਤੀਰਥ ਸਿੰਘ ਕਲੰਜਰ ਸਮੇਤ ਅਨੇਕਾਂ ਕਾਂਗਰਸੀ ਵਰਕਰਾਂ ਨੇ ਨੰਬਰਦਾਰ ਜਗਜੀਤ ਸਿੰਘ ਕਲੰਜਰ ਦੀ ਪਾਰਟੀ 'ਚ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ, ਉੱਥੇ ਮਿਹਨਤੀ ਕਾਂਗਰਸੀ ਵਰਕਰ ਨੂੰ ਮਾਣ ਦੇਣ ਤੇ ਪਾਰਟੀ ਦੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਚੋਰ ਗਰੋਹ ਤੋਂ ਕਸਬੇ ਦੇ ਦੁਕਾਨਦਾਰ ਡਾਢੇ ਪ੍ਰੇਸ਼ਾਨ <br/>
Ad Position 24