ਮੀਆਂਵਿੰਡ, 17 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਮੀਆਂਵਿੰਡ ਵਿਖੇ ਬਿਜਲੀ ਦੇ ਖੰਭੇ ਤੋਂ ਡਿੱਗੇ ਚਿੰਗਾਰੀ ਨਾਲ ਕਿਸਾਨ ਸ਼ਮਸ਼ੇਰ ਸਿੰਘ ਪੁਰੇਵਾਲ ਸਰਦੂਲ ਸਿੰਘ ਦੀ ਇਕ ਏਕੜ ਦੇ ਕਰੀਬ ਕਣਕ ਸੜ ਗਈ | ਜਾਣਕਾਰੀ ਦਿੰਦਿਆਂ ਜਥੇਦਾਰ ਸਰਦੂਲ ਸਿੰਘ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਸਤਨਾਮ ਸਿੰਘ ਸੜਕ 'ਤੇ ਜਾ ਰਿਹਾ ਸੀ ਕਿ ਉਸਦੇ ਸਾਹਮਣੇ ਬਿਜਲੀ ਸਪਾਰਕ ਨਾਲ ਕਣਕ ਨੂੰ ਅੱਗ ਲੱਗੀ ਗਈ | ਜਿਸ ਨੂੰ ਦੇਖਦੇ ਹੀ ਉਸਨੇ ਰੌਲਾ ਪਾਇਆ ਤੇ ਨੇੜੇ ਦੇ ਕਿਸਾਨਾਂ ਆਪਣੇ ਟਰੈਕਟਰਾਂ ਨਾਲ ਅੱਗਿਉਂ ਕਣਕ ਵਾਹ ਕੇ ਅੱਗ 'ਤੇ ਕਾਬੂ ਪਾ ਲਿਆ | ਇਸ ਮੌਕੇ ਪੀੜ੍ਹਤ ਕਿਸਾਨ ਨੇ ਕਿਹਾ ਕਿ ਉਸਨੇ ਇਹ ਪੈਲੀ ਠੇਕੇ 'ਤੇ ਲਈ ਹੋਈ ਸੀ | ਜਿਸ ਕਰਕੇ ਉਸਦਾ ਬਹੁਤ ਵੱਡਾ ਨੁਕਸਾਨ ਹੋ ਗਿਆ | ਇਸ ਮੌਕੇ ਮਾਸਟਰ ਬਲਜਿੰਦਰ ਸਿੰਘ, ਗੁਰਪਾਲ ਸਿੰਘ ਸ਼ਾਹ, ਸੰਦੀਪ ਸਿੰਘ, ਜੱਸਾ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |