31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਾਣਾ ਮੰਡੀ ਖਡੂਰ ਸਾਹਿਬ 'ਚ 15 ਦਿਨਾਂ ਬਾਅਦ ਵੀ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ, ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਜ਼ਾਹਿਰ

Ad Position 21
No active advertisement
ਅਜੀਤ ਡੈਸਕ 18-04-2026
ਖਡੂਰ ਸਾਹਿਬ, 17 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਸਰਕਾਰ ਵਲੋਂ ਹਾੜੀ ਤੇ ਸਾਉਣੀ ਦੀਆਂ ਫ਼ਸਲਾਂ ਦੀ ਖਰੀਦ ਕਰਨ ਸਮੇਂ ਭਾਂਵੇ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਕਿਸਾਨ ਹਮੇਸ਼ਾ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਸਮੇਂ ਮੰਡੀਆਂ ਵਿਚ ਰੁਲਦਾ ਹੈ | ਜਿਸਦੀ ਉਦਾਹਰਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਇਕ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਤ੍ਰਾਸਦੀ ਇਹ ਹੈ ਕਿ 15 ਦਿਨ ਬੀਤ ਜਾਣ ਉਪਰੰਤ ਵੀ ਅਜੇ ਬਹੁਤ ਸਾਰੀਆਂ ਦਾਣਾ ਮੰਡੀਆਂ ਵਿਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ | ਅੱਜ ਦਾਣਾ ਮੰਡੀ ਖਡੂਰ ਸਾਹਿਬ ਵਿਖੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਭਾਰੀ ਰੋਸ ਜ਼ਾਹਿਰ ਕਰਦਿਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਦਿਆਲ ਸਿੰਘ ਮੀਆਂਵਿੰਡ, ਪਿ੍ਤਪਾਲ ਸਿੰਘ ਆੜ੍ਹਤੀਆਂ, ਸਤਨਾਮ ਸਿੰਘ ਆੜ੍ਹਤੀਆਂ, ਪ੍ਰੇਮ ਸਿੰਘ ਆੜ੍ਹਤੀਆਂ, ਸਤਨਾਮ ਸਿੰਘ ਖੋਜਕੀਪੁਰ ਕਿਸਾਨ ਆਗੂ, ਗੁਰਵਿੰਦਰ ਸਿੰਘ ਕੋਟਲੀ ਕਿਸਾਨ ਆਗੂ ਆਦਿ ਨੇ ਕਿਹਾ ਕਿ ਖਡੂਰ ਸਾਹਿਬ ਦੀ ਦਾਣਾ ਮੰਡੀ ਵਿਚ ਪਿਛਲੇ ਪੰਦਰਾਂ ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਅਤੇ ਕਿਸਾਨ ਮੰਡੀ ਵਿਚ ਰੁਲ ਰਹੇ ਹਨ | ਉਨ੍ਹਾਂ ਕਿਹਾ ਖਰੀਦ ਤਾਂ ਕੀ ਸ਼ੁਰੂ ਹੋਣੀ ਹੈ ਅਜੇ ਤੱਕ ਬਾਰਦਾਣਾ ਵੀ ਮੰਡੀ ਵਿਚ ਨਹੀਂ ਪੁੱਜਾ ਅਤੇ ਕਿਸਾਨਾਂ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਫਸਲ ਮੰਡੀ ਵਿਚ ਖੁੱਲੇ ਅਸਮਾਨ ਹੇਠ ਪਈ ਹੈ | ਜੇਕਰ ਰੱਬ ਨਾ ਕਰੇ ਮੀਂਹ ਆ ਜਾਵੇ ਤਾਂ ਕਿਸਾਨ ਤਾਂ ਜਿਉਂਦਾ ਮਰ ਜਾਵੇਗਾ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਮੰਡੀ ਵਿਚ ਪਹੁੰਚੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਵਾਲ ਜਵਾਬ ਕੀਤੇ ਅਤੇ ਕਿਹਾ ਕਿ ਤੁਸੀਂ ਬਾਰਦਾਨੇ ਸਮੇਤ ਪਹੁੰਚਦੇ ਅਤੇ ਖਰੀਦ ਸ਼ੁਰੂ ਕਰਵਾਉਂਦੇ ਤਾਂ ਕਿਸਾਨਾਂ ਨੂੰ ਕੁਝ ਰਾਹਤ ਮਿਲਦੀ ਪਰ ਤੁਸੀਂ ਤਾਂ ਖਾਲੀ ਬਾਹਾਂ ਲਮਕਾਉਦੇਂ ਆ ਗਏ ਤਾਂ ਵਿਧਾਇਕ ਲਾਲਪੁਰਾ ਨੇ ਕਿਹਾ ਕਿ ਮੈਂ ਖ਼ਰੀਦ ਸ਼ੁਰੂ ਕਰਵਾਉਣ ਨਹੀਂ ਆਇਆ ਮੈਂ ਤਾਂ ਇਥੇ ਮੁਸ਼ਕਿਲਾਂ ਸੁਣਨ ਲਈ ਆਇਆ ਹਾਂ | ਉਨ੍ਹਾਂ ਕਿਹਾ ਕਿ ਜਲਦੀ ਬਾਰਦਾਨੇ ਸਮੇਤ ਖਰੀਦ ਸ਼ੁਰੂ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਨੇ ਐਸ. ਡੀ. ਓ. ਨਾਗੋਕੇ ਨੂੰ ਮੋਟਰਾਂ ਵਾਲੀ ਲਾਈਨ ਦਾ ਸਮਾਂ ਬਦਲਣ ਸੰਬੰਧੀ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਅੱਜ ਲੋੜ ਹੈ ਨੌਜਵਾਨਾਂ ਨੂੰ ਡਾ. ਅੰਬੇਡਕਰ ਦੇ ਵਿਚਾਰਾਂ 'ਤੇ ਪਹਿਰਾ ਦੇਣ ਦੀ-ਲਾਖਣਾ <br/>
Ad Position 24