31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਿਸਾਨ ਆਗੂਆਂ ਨੇ ਐਸ. ਡੀ. ਓ. ਨਾਗੋਕੇ ਨੂੰ ਮੋਟਰਾਂ ਵਾਲੀ ਲਾਈਨ ਦਾ ਸਮਾਂ ਬਦਲਣ ਸੰਬੰਧੀ ਮੰਗ ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 18-04-2026
ਮੀਆਂਵਿੰਡ, 17 ਅਪ੍ਰੈਲ (ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਵਲੋਂ ਬਿਜਲੀ ਬੋਰਡ ਦੇ ਦਫਤਰ ਨਾਗੋਕੇ ਵਿਖੇ ਐਸ.ਡੀ.ਓ. ਨੂੰ ਮੰਗ ਪੱਤਰ ਦਿੱਤਾ ਗਿਆ ਕਿ ਕਣਕ ਦੀ ਫ਼ਸਲ ਨੂੰ ਦੇਖਦੇ ਹੋਏ ਮਹਿਕਮੇ ਵਲੋਂ ਮੋਟਰਾਂ ਵਾਲੀ ਬਿਜਲੀ ਰਾਤ 1:30 ਵਜੇ ਤੋਂ ਲੈ ਕੇ 5:30 ਵਜੇ ਤੱਕ ਚਲਾਈ ਜਾ ਰਹੀ, ਜਿਸ ਦਾ ਸਮਾਂ ਬਦਲ ਕੇ ਸਵੇਰੇ 4 ਤੋਂ 8 ਵਜੇ ਕੀਤਾ ਜਾਵੇ, ਕਿਉਂਕਿ ਰਾਤ ਭਰ ਤ੍ਰੇਲ ਪੈਣ ਕਾਰਨ ਅੱਠ ਵਜੇ ਤੱਕ ਅੱਗ ਲੱਗਣ ਦਾ ਕੋਈ ਖ਼ਤਰਾ ਨਹੀਂ ਹੁੰਦਾ | ਲੋਕ ਵੀ ਸਵੇਰੇ ਉੱਠ ਕੇ ਆਪਣੇ ਸਾਰੇ ਬਿਜਲੀ ਨਾਲ ਸੰਬੰਧਿਤ ਕਾਰਜ ਕਰ ਸਕਦੇ ਹਨ ਤੇ ਜੇਕਰ ਤੁਸੀਂ ਬਿਜਲੀ ਦਾ ਸਮਾਂ ਨਹੀਂ ਬਦਲ ਸਕਦਾ ਤਾਂ ਤੁਹਾਡਾ ਸਟਾਫ਼ ਰਾਤ ਨੂੰ ਹਾਜ਼ਰ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਕੋਈ ਨੁਕਸ ਪੈਂਦਾ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦੀਆਂ ਸ਼ਬਜੀਆਂ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਨਾ ਹੋਵੇ | ਇਸ ਮੌਕੇ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ, ਪ੍ਰਧਾਨ ਗੁਰਵਿੰਦਰ ਸਿੰਘ ਕੋਟਲੀ, ਪ੍ਰਧਾਨ ਗੁਰਵਿੰਦਰ ਸਿੰਘ ਮੀਆਂਵਿੰਡ, ਸੁਰਮੇਲ ਸਿੰਘ, ਪ੍ਰਧਾਨ ਮਨਜੀਤ ਸਿੰਘ, ਤੇਜਿੰਦਰ ਸਿੰਘ, ਬਿਕਰਮਜੀਤ ਸਿੰਘ, ਮਨਮੀਤ ਸਿੰਘ, ਰਵਨੂਰ ਸਿੰਘ, ਬਲਜੀਤ ਸਿੰਘ, ਨਵਜੀਤ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ, ਤਜਿੰਦਰ ਸਿੰਘ ਗਿੱਲ, ਪ੍ਰਧਾਨ ਸਿਮਰਜੀਤ ਸਿੰਘ ਏਕਲਗੱਡਾ, ਸੁਖਵੰਤ ਸਿੰਘ, ਸੰਤੋਖ ਸਿੰਘ, ਅਜੀਤ ਸਿੰਘ, ਸ਼ਿੰਦਰ ਸਿੰਘ ਆਦਿ ਹਾਜ਼ਰ ਸਨ

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕਾਂ ਨੇ ਬੈਂਕ ਮੈਨੇਜਰ ਗਗਨਦੀਪ ਸਿੰਘ ਚੌਹਾਨ ਨੂੰ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਦਾਣਾ ਮੰਡੀ ਖਡੂਰ ਸਾਹਿਬ 'ਚ 15 ਦਿਨਾਂ ਬਾਅਦ ਵੀ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ, ਕਿਸਾਨਾਂ ਤੇ ਆੜ੍ਹਤੀਆਂ ਨੇ...
Ad Position 24