ਨੌਸ਼ਹਿਰਾ ਪੰਨੂੰਆਂ, 17 ਅਪ੍ਰੈਲ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ ਵਿਸਾਖੀ ਦਾ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ | ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਹੋਏ ਪੰਜਾਬੀ ਪੋਸ਼ਾਕ ਪਹਿਣ ਕੇ ਆਪਣੇ ਆਪ ਨੂੰ ਪੰਜਾਬੀਅਤ ਦਾ ਅਹਿਸਾਸ ਦਿਵਾਇਆ | ਲੜਕੀਆਂ ਨੇ ਪੰਜਾਬੀ ਮੁਟਿਆਰ ਤੇ ਲੜਕੇ ਪੰਜਾਬੀ ਗੱਭਰੂ ਬਣ ਕੇ ਬੜੇ ਹੀ ਸੋਹਣੇ ਲੱਗ ਰਹੇ ਸਨ | ਇਸ ਮੌਕੇ ਸਕੂਲ ਵਿੱਚ ਵਿਸਾਖੀ ਦੇ ਨਾਲ ਸੰਬੰਧਿਤ ਕਲਰਿੰਗ ਲੇਖ ਪ੍ਰਤੀਯੋਗਤਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਭਾਗ ਲਿਆ | ਜੇਤੂ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ | ਇਸ ਤੋਂ ਬਾਅਦ ਬੱਚਿਆਂ ਵਿਚ ਪੰਜਾਬ ਦੀ ਧੀ ਅਤੇ ਪੰਜਾਬ ਦਾ ਪੁੱਤ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿਚ ਪੰਜਾਬ ਦੀ ਧੀ ਅਵਰੀਨ ਕੌਰ ਅਤੇ ਪੰਜਾਬ ਦਾ ਪੁੱਤ ਗੁਰਕੀਰਤ ਸਿੰਘ ਚੁਣਿਆ ਗਿਆ | ਇਸ ਮੌਕੇ ਰੱਖੇ ਗਏ ਸਹਿਜ ਪਾਠ ਦਾ ਭੋਗ ਵੀ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਖਾਲਸਾ ਪੰਥ ਦੀ ਸਾਜਨਾ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ |