31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐੱਸ.ਐੱਸ.ਪੀ. ਤਰਨ ਤਾਰਨ ਵਲੋਂ ਵੀਲੈਜ਼ ਡੀਫੈਂਸ ਕਮੇਟੀ ਮੈਂਬਰਾਂ ਨਾਲ ਸੰਪਰਕ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 19-04-2026
ਤਰਨ ਤਾਰਨ, 18 ਅਪ੍ਰੈਲ (ਹਰਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮਿੁਹੰਮ ਤਹਿਤ ਤਰਨ ਤਾਰਨ ਪਿੁਲਸ ਵਲੋਂ ਨਸ਼ੇ 'ਤੇ ਕਾਬੂ ਪਾਉਣ, ਨਸ਼ਾ ਤਸਕਰਾਂ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਦੇ ਚੱਲਦਿਆਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਵੀਲੈਜ਼ ਡੀਫੈਂਸ ਕਮੇਟੀ ਮੈਂਬਰਾਂ ਨਾਲ ਨਸ਼ਿਆਂ ਦੀ ਰੋਕਥਾਮ ਲਈ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੀਲੈਜ਼ ਡੀਫੈਂਸ ਕਮੇਟੀ ਮੈਂਬਰਾਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨਾਲ ਨਸ਼ਿਆਂ ਵਿਰੁੱਧ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਐੱਸ.ਪੀ.(ਹੈੱਡਕੁਆਟਰ) ਸੁਖਨਿੰਦਰ ਸਿੰਘ, ਬਲਜੀਤ ਸਿੰਘ ਭੁੱਲਰ ਡੀ.ਐੱਸ.ਪੀ.(ਪੀ.ਬੀ.ਆਈ.) ਤਰਨ ਤਾਰਨ, ਡੀ.ਐੱਸ.ਪੀ. ਭਿੱਖੀਵਿੰਡ ਅਤੁਲ ਸੋਨੀ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ | ਸੰਬੋਧਨ ਕਰਦੇ ਹੋਏ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਿਤੀ 1 ਮਾਰਚ 2025 ਤੋਂ ਹੁਣ ਤੱਕ ਐਨ.ਡੀ.ਪੀ.ਐਸ ਦੇ ਕੁੱਲ 1736 ਮੁੱਕਦਮੇ ਦਰਜ ਕਰਕੇ 2187 ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਇਨ੍ਹਾਂ ਪਾਸੋਂ ਕੁੱਲ 273 ਕਿੱਲੋ ਹੈਰੋਇਨ, 18 ਕਿੱਲੋ ਅਫੀਮ, 550 ਕਿੱਲੋ ਪੋਸਤ, ਡੇਡ ਕਿੱਲੋ ਦੇ ਕ੍ਰੀਬ ਆਈਸ ਅਤੇ 86000 ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਹਨ | ਇਸ ਦੇ ਨਾਲ ਹੀ ਤਰਨ ਤਾਰਨ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਿਤੀ 1 ਮਾਰਚ 2025 ਤੋਂ ਹੁਣ ਤੱਕ 90 ਦੇ ਕਰੀਬ ਸਪੰਰਕ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਸ ਵਿਚ ਵੀਲੈਜ਼ ਡੀਫੈਂਸ ਕਮੇਟੀ ਮੈਂਬਰਾਂ ਨਾਲ ਤਾਲਮੇਲ ਕੀਤਾ ਅਤੇ ਉਨ੍ਹਾਂ ਨਾਲ ਨਸ਼ਿਆਂ ਵਿਰੁੱਧ ਜਾਣਕਾਰੀ ਸਾਂਝੀ ਕੀਤੀ ਗਈ | ਇਸਦੇ ਨਾਲ ਹੀ ਤਰਨ ਤਾਰਨ ਪੁਲਿਸ ਵਲੋਂ 1 ਮਾਰਚ 2025 ਤੋਂ ਹੁਣ ਤੱਕ 995 ਦੇ ਕਰੀਬ ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਸ ਵਿਚ ਪਬਲਿਕ ਅਤੇ ਪੁਲਿਸ ਦੇ ਸਬੰਧਾਂ ਨੂੰ ਚੰਗੇ ਬਣਾਉਣ ਲਈ ਤਾਲਮੇਲ ਕੀਤਾ ਅਤੇ ਪਬਲਿਕ ਨਾਲ ਨਸ਼ਿਆਂ ਵਿਰੁੱਧ ਜਾਣਕਾਰੀ ਸਾਂਝੀ ਕੀਤੀ ਗਈ | ਐੱਸ.ਐੱਸ.ਪੀ. ਨੇ ਦੱਸਿਆ ਕਿ 1 ਮਾਰਚ 2025 ਤੋਂ ਹੁਣ ਤੱਕ ਐਂਟੀ ਡਰੱਗ ਸੇਫ ਪੰਜਾਬ ਹੈਲਪਲਾਈਨ ਪਰ ਕੁੱਲ 1148 ਦਰਖਾਸਤਾ ਮੌਸੂਲ ਹੋਈਆਂ ਸਨ, ਜਿਨ੍ਹਾਂ ਵਿਚੋਂ ਕੁੱਲ 507 ਮੁੱਕਦਮੇ ਦਰਜ਼ ਰਜਿਸਟਰ ਕਰਕੇ 528 ਦੇ ਕਰੀਬ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਜੇਲ ਪਹੁੰਚਾ ਕੇ ਇਨ੍ਹਾਂ ਪਾਸੋਂ 7 ਕਿੱਲੋ ਦੇ ਕ੍ਰੀਬ ਹੈਰੋਇਨ, 444 ਗ੍ਰਾਮ ਅਫੀਮ, 1500 ਨਸ਼ੀਲੀਆਂ ਗੋਲੀਆਂ, 500 ਨਸ਼ੀਲੇ ਕੈਪਸੂਲ ਅਤੇ 9 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ | ਇਸ ਦੇ ਨਾਲ ਹੀ (ਵੀ.ਡੀ.ਸੀ) ਐਂਟੀ ਡਰੱਗ ਸੇਫ ਪੰਜਾਬ ਹੈਲਪਲਾਈਨ ਪਰ ਕੁੱਲ 601 ਦਰਖਾਸਤਾ ਮੌਸੂਲ ਹੋਈਆਂ ਸਨ, ਜਿਹਨਾਂ ਵਿਚੋਂ ਕੁੱਲ 66 ਮੁੱਕਦਮੇ ਦਰਜ਼ ਰਜਿਸਟਰ ਕਰਕੇ 72 ਦੇ ਕਰੀਬ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਜੇਲ੍ਹ ਪਹੁੰਚਾ ਕੇ ਇਹਨਾਂ ਪਾਸੋਂ 01 ਕਿੱਲੋ 700 ਗ੍ਰਾਮ ਦੇ ਕਰੀਬ ਹੈਰੋਇਨ, 280 ਨਸ਼ੀਲੀਆਂ ਗੋਲੀਆਂ, 110 ਨਸ਼ੀਲੇ ਕੈਪਸੂਲ , 2 ਪਿਸਟਲ ਸਮੇਤ ਮੈਗਜ਼ੀਨ ਅਤੇ 01 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਤੋਂ ਇਲਾਵਾ 67 ਨਸ਼ਾ ਤਸਕਰਾਂ ਦੀ 32 ਕਰੋੜ 14 ਲੱਖ 19 ਹਜ਼ਾਰ 672 ਰੁਪਏ ਦੀ ਜਾਇਦਾਦ ਨੂੰ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਫਰੀਜ਼ ਕਰਵਾਈ ਜਾ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਮਨੂੰਵਾਦੀ ਧਿਰਾਂ ਧਾਰਮਿਕ ਨਫ਼ਰਤਾਂ ਫੈਲਾਉਣ 'ਚ ਲੱਗੀਆਂ-ਖਾਲੜਾ ਮਿਸ਼ਨ <br/> ਅਗਲੀ ਖ਼ਬਰ ਹੈਦਰਾਬਾਦ ਵਿਖੇ ਚਾਰਮੀਨਾਰ ਨੇੜੇ ਧੁੱਪ
Ad Position 24