ਬਾਬਾ ਬਕਾਲਾ ਸਾਹਿਬ, 18 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ 19 ਵਿਦਿਆਰਥੀਆਂ ਦੀ 10 ਰੋਜਾ ਐਨ.ਸੀ.ਸੀ. ਕੈਂਪ ਲਈ ਚੋਣ ਕੀਤੀ ਗਈ ਹੈ ਅਤੇ ਅੱਜ ਇਨ੍ਹਾਂ ਵਿਦਿਆਰਥੀਆਂ ਵੱਲੋਂ ਸੀ.ਏ.ਟੀ.ਸੀ-01 ਐਨ.ਸੀ.ਸੀ. 10 ਦਿਨਾਂ ਕੈਂਪ, ਜੋ ਕਿ ਆਈ.ਟੀ.ਆਈ. ਰਾਮ ਤੀਰਥ ਰੋਡ, ਅੰਮਿ੍ਤਸਰ ਵਿਖੇ ਲਗਾਇਆ ਜਾ ਰਿਹਾ ਹੈ, ਵਾਸਤੇ 19 ਕੈਡਿਟਾਂ ਨੂੰ ਸਕੂਲ ਕੰਪਲੈਕਸ ਤੋਂ ਰਵਾਨਾ ਕੀਤਾ ਗਿਆ | ਇਸ ਮੌਕੇ ਐਨ.ਸੀ.ਸੀ.. ਸੀ.ਟੀ.ਓ. ਮੈਡਮ ਮਨਦੀਪ ਕੌਰ ਨੇ ਕੈਡਿਟਾਂ ਨੁੰ ਚੰਗੀਆਂ ਪ੍ਰਾਪਤੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਸ਼੍ਰੀ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਸਕੂਲ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟਾਈ | ਇਸ ਮੌਕੇ ਸੰਸਥਾ ਦੇ ਇੰਚਾਰਜ ਸ਼੍ਰੀਮਤੀ ਪਵਨਦੀਪ ਕੌਰ, ਬੀਬਾ ਗੁਰਵਿੰਦਰ ਕੌਰ ਸਾ: ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਿਬੀਰ ਕੌਰ, ਪ੍ਰਤਾਪ ਸਿੰਘ ਅਤੇ ਹੋਰ ਹਾਜ਼ਰ ਸਨ |