28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸ੍ਰੀ ਗੁਰੂ ਅੰਗਦ ਦੇਵ ਸਕੂਲ ਚਮਿਆਰੀ ਦਾ ਅਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 20-04-2026
ਚਮਿਆਰੀ, 19 ਅਪ੍ਰੈਲ (ਜਗਪ੍ਰੀਤ ਸਿੰਘ) ਸ੍ਰੀ ਗੁਰੁ ਅੰਗਦ ਦੇਵ ਸੀ. ਸੈ. ਸਕੂਲ ਚਮਿਆਰੀ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅਠਵੀਂ ਦੀ ਪ੍ਰੀਖਿਆ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਪਿ੍ੰੰਸੀਪਲ ਸੁੱਚਾ ਸਿੰਘ ਸੰਧੂ, ਸਕੂਲ ਪ੍ਰਬੰਧਕ ਜਗਰਾਜ ਸਿੰਘ ਔਲਖ, ਸਕੱਤਰ ਸਿੰਘ ਸੰਧੂ, ਸਰਬਮਾਨ ਸਿੰਘ ਜੌਹਲ ਤੇ ਜਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਠਵੀਂ ਦੀ ਪ੍ਰੀਖਿਆ ਵਿਚ 42 ਵਿਦਿਆਰਥੀਆਂ ਬੈਠੇ ਸਨ, ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ | ਉਨ੍ਹਾਂ ਦੱਸਿਆ ਕਿ ਕੋਮਲਪ੍ਰੀਤ ਕੌਰ ਤੇ ਗੁਰਨੂਰ ਕੌਰ ਨੇ 94 ਫੀਸਦੀ, ਅਰਸ਼ਦੀਪ ਕੌਰ, ਪਵਨਦੀਪ ਕੌਰ, ਅਰਪਨਪ੍ਰੀਤ ਕੌਰ, ਅਮਨਦੀਪ ਕੌਰ ਨੇ 93 ਫੀਸਦੀ, ਪਲਕਦੀਪ ਕੌਰ, ਗੁਰਲੀਨ ਕੌਰ, ਹਰਮਨਜੋਤ ਕੌਰ, ਸਹਿਜਦੀਪ ਕੌਰ, ਲਵਪ੍ਰੀਤ ਸਿੰਘ, ਗੁਰਨੂਰ ਸਿੰਘ ਤੇ ਰਮਨਜੀਤ ਕੌਰ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ | ਪਿ੍ੰ. ਸ਼ੁੱਚਾ ਸਿੰਘ ਸੰਧੂ ਨੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਸਕੂਲ ਦਾ ਨਤੀਜਾ ਇਨ੍ਹਾਂ ਵਧਿਆ ਆਇਆ ਹੈ | ਇਸ ਮੌਕੇ ਸਤਵਿੰਦਰ ਸਿੰਘ ਭੁੱਲਰ, ਜਤਿੰਦਰ ਸਿੰਘ ਰੰਧਾਵਾ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਪਲਵਿੰਦਰ ਸਿੰਘ, ਹਰਪਾਲ ਕੌਰ, ਹਰਪ੍ਰੀਤ ਕੌਰ ਅਜਨਾਲਾ, ਹਰਮਨਦੀਪ ਕੌਰ, ਨਵਨੀਤ ਕੌਰ, ਰੁਪਿੰਦਰ ਕੌਰ, ਰਵਿੰਦਰ ਕੌਰ ਤੇੜੀ, ਕਮਲਜੀਤ ਕੌਰ, ਜਸ਼ਨਪ੍ਰੀਤ ਕੌਰ, ਹਰਪ੍ਰੀਤ ਕੌਰ ਵਾਹਲਾ, ਮਨਿੰਦਰ ਕੌਰ, ਹਰਮਨਪ੍ਰੀਤ ਕੌਰ, ਗੁਰਸ਼ਿੰਦਰ ਕੌਰ, ਭਜਨਪ੍ਰੀਤ ਕੌਰ, ਕੁਲਜੀਤ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ ਨਾਸਰ, ਰਾਜਦੀਪ ਕੌਰ, ਮਨਦੀਪ ਕੌਰ, ਕੁਲਜੀਤ ਕੌਰ, ਪਰਮਜੀਤ ਕੌਰ ਤੇੜਾ, ਰਵਿੰਦਰ ਕੌਰ ਕਾਮਲਪੁਰਾ, ਕਵਲਜੀਤ ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 'ਆਪ' ਸ਼ਹਿਰੀ ਪ੍ਰਧਾਨ ਨੇ ਅਜਨਾਲਾ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਸ੍ਰੀ ਮਾਤਾ ਗੰਗਾ ਸਕੂਲ ਬਾਬਾ ਬਕਾਲਾ ਦੇ 19 ਵਿਦਿਆਰਥੀਆਂ ਦੀ 10 ਰੋਜ਼ਾ ਐਨ.ਸੀ.ਸੀ. ਕੈਂਪ ਲਈ ਚੋਣ
Ad Position 24