21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੋਟਰਸਾਈਕਲ ਚੋਰੀ ਕਰਕੇ ਭੱਜੇ ਨੌਜਵਾਨ ਨੂੰ ਲੋਕਾਂ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 21-04-2026
ਤਰਨ ਤਾਰਨ, 20 ਅਪ੍ਰੈਲ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕੇ ਭੱਜੇ ਇਕ ਨੌਜਵਾਨ ਨੂੰ ਲੋਕਾਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਤੋਂ ਬਾਅਦ ਉਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਚੋਹਲਾ ਸਾਹਿਬ ਵਿਖੇ ਦਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਕੌੜੇਵਧਾਨ ਗੋਇੰਦਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ 19 ਅਪ੍ਰੈਲ ਨੂੰ ਉਹ ਜੱਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰੋਜ ਐਵੀਨਿਊ ਨੇੜੇ ਪੰਜਾਬ ਬਾਡੀ ਵਰਕਸ ਤਰਨ ਤਾਰਨ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਲਈ ਕਸਬਾ ਚੋਹਲਾ ਸਾਹਿਬ ਵਿਖੇ ਆਏ ਸੀ ਅਤੇ ਮੈੈਂ ਆਪਣਾ ਮੋਟਰਸਾਈਕਲ ਮਾਰਕਾ ਐੱਚ.ਐੱਫ ਡੀ.ਲੈਕਸ ਨੰਬਰ ਪੀ.ਬੀ 46 ਏ.ਸੀ 3472 ਨੂੰ ਚੌਂਕ ਘੋੜੇਵਾਲਾ ਚੋਹਲਾ ਸਾਹਿਬ ਵਿਖੇ ਲੌਕ ਲਗਾਕੇ ਖੜਾ ਕਰ ਦਿੱਤਾ ਸੀ ਅਤੇ ਮੈੈਂ ਆਪਣੇ ਸਾਥੀ ਜੱਗਬੀਰ ਸਿੰਘ ਦੇ ਮੋਟਰਸਾਈਕਲ 'ਤੇ ਸਵਾਰ ਹੋਕੇ ਆਪਣੇ ਨਿੱਜੀ ਕੰਮ ਲਈ ਬਾਜ਼ਾਰ ਨੂੰ ਚਲੇ ਗਏ ਜਦੋੋਂ ਅਸੀ ਬਾਜ਼ਾਰ ਚੋਹਲਾ ਸਾਹਿਬ ਤੋੋਂ ਵਾਪਿਸ ਆ ਰਹੇ ਸੀ ਤਾਂ ਅਸੀਂ ਦੇਖਿਆ ਕਿ ਮੇਰੇ ਮੋਟਰਸਾਈਕਲ ਨੂੰ ਇਕ ਮੋਨਾ ਨੌਜਵਾਨ ਆਪਣੀ ਡੁਪਲੀਕੇਟ ਚਾਬੀ ਲਗਾਕੇ ਚੋਰੀ ਕਰਕੇ ਲਿਜਾ ਰਿਹਾ ਸੀ ਤਾਂ ਮਾ ਆਪਣੇ ਸਾਥੀ ਦੇ ਮੋਟਰਸਾਈਕਲ 'ਤੇ ਸਵਾਰ ਹੋਕੇ ਉਸਦਾ ਪਿੱਛਾ ਕੀਤਾ ਅਤੇ ਕੁਝ ਕੁ ਦੂਰੀ 'ਤੇ ਨੇੜੇ ਡੇਰਾ ਰਾਧਾ ਸੁਆਮੀ ਚੋਹਲਾ ਸਾਹਿਬ ਨਜ਼ਦੀਕ ਮੋਟਰਸਾਈਕਲ ਸਮੇਤ ਉਕਤ ਚੋਰ ਨੂੰ ਕਾਬੂ ਕਰ ਲਿਆ | ਜਾਂਚ ਅਧਿਕਾਰੀ ਏ.ਐੱਸ.ਆਈ.ਭਗਵੰਤ ਸਿੰਘ ਨੇ ਦੱਸਿਆ ਕਿ ਕਾਬੂ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋਪੁਰ ਵਜੋਂ ਹੋਈ ਹੈ | ਜਿਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪ... ਅਗਲੀ ਖ਼ਬਰ ਜ਼ਮੀਨ ਵਿਚੋਂ ਕਣਕ ਵੱਢ ਕੇ ਫ਼ਰਾਰ ਹੋਣ 'ਤੇ 6 ਖਿਲਾਫ਼ ਮਾਮਲਾ ਦਰਜ
Ad Position 24