ਤਰਨ ਤਾਰਨ, 21 ਅਪ੍ਰੈਲ (ਹਰਿੰਦਰ ਸਿੰਘ)-ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਆਖਦੇ ਹਨ ਇਹ ਗਲੇ ਵਿਚ ਸ਼ਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਤੇ ਇਸ ਦਾ ਅਕਾਰ ਤਿਤਲੀ ਵਰਗਾ ਹੁੰਦਾ ਹੈ | ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ | ਇਸ ਹਾਰਮੋਨ ਕਾਰਨ ਸਰੀਰ ਨੂੰ ਅਨਰਜੀ, ਪ੍ਰੋਟੀਨ ਉਤਪਾਦਨ ਅਤੇ ਹੋਰ ਹਾਰਮੋਨ ਦੇ ਪ੍ਰਤੀ ਹੋਣ ਵਾਲੀ ਸੰਵੇਦਨਸ਼ੀਲਤਾ ਕੰਟਰੋਲ ਹੁੰਦੀ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਸਟੋਰ ਤਰਨ ਤਾਰਨ ਵਿਖੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦਿਆਂ ਦੱਸਿਆ | ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਜਿਵੇਂ ਹਾਈਪੋਥਾਈਰਡ ਤੇ ਹਾਈਪਰਥਾਈਰਡ, ਜਿਨ੍ਹਾਂ 'ਚ ਹਾਈਪੋਥਾਈਰਡ ਵਿਚ ਇਹ ਲੱਛਣ ਜਿਵੇਂ ਵਜਣ ਦਾ ਵਧਣਾ, ਥਕਾਵਟ, ਡਿਪਰੈਸ਼ਨ, ਚਿੜਚਿੜਾਪਨ, ਕਬਜ, ਖੁਸ਼ਕ ਚਮੜੀ, ਔਰਤਾਂ ਵਿਚ ਮਹਾਂਵਾਰੀ ਦੀ ਸਮੱਸਿਆ, ਹਾਰਟ ਰੇਟ ਘੱਟ ਹੋਣਾ, ਪਸੀਨਾ ਘੱਟ ਆਉਣਾ, ਚੇਹਰਾ ਫੁੱਲ ਜਾਣਾ ਆਦਿ ਅਤੇ ਹਾਈਪਰਥਾਈਰਡ ਵਿਚ ਮਰੀਜਾਂ ਦੇ ਵਿਚ ਇਹ ਲੱਛਣ ਜਿਵੇਂ ਜਿਆਦਾ ਪਸੀਨਾ ਆਉਣਾ, ਜ਼ਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆ, ਦਿਲ ਦੀ ਧੜਕਣ ਤੇਜ਼ ਹੋਣਾ, ਚਮੜੀ ਲਾਲ ਰਹਿਣਾ, ਜ਼ਿਆਦਾ ਪਸੀਨਾ ਆਉਣਾ, ਸਾਹ ਲੈਣ 'ਚ ਤਕਲੀਫ ਅਤੇ ਹੱਥ ਕੰਬਣਾ ਆਦਿ ਹੋ ਸਕਦੇ ਹਨ | ਉਕਤ ਲੱਛਣ ਦਿਖਾਈ ਦੇਣ 'ਤੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਪਾਸੋਂ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ |