ਤਰਨ ਤਾਰਨ, 21 ਅਪ੍ਰੈਲ (ਇਕਬਾਲ ਸਿੰਘ ਸੋਢੀ)-ਗੌਰਮਿੰਟ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ 'ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਆਪਣਾ ਮੰਗ ਪੱਤਰ ਸੰਜੀਵ ਸ਼ਰਮਾ ਸਹਾਇਕ ਕਮਿਸ਼ਨਰ ਤਰਨ ਤਾਰਨ ਨੂੰ ਦਿੱਤਾ | ਇਸ ਮੌਕੇ ਸੰਜੀਵ ਸ਼ਰਮਾ ਨੇ ਆਪਣੀ ਸਿਫਾਰਸ਼ ਸਹਿਤ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ | ਇਸ ਮੰਗ ਪੱਤਰ ਰਾਹੀਂ ਕੇਂਦਰ ਸਰਕਾਰ ਤੋਂ ਵਿੱਤੀ ਬਿੱਲ 2025 ਵਾਪਸ ਲੈਣ, ਸਾਰੇ ਰਾਜਾਂ ਵਿਚ ਐਨ.ਪੀ.ਐਸ. ਦੀ ਥਾਂ ਓ.ਪੀ.ਐਸ. ਲਾਗੂ ਕਰਨ, ਸਮੂਹ ਰਾਜ ਸਰਕਾਰਾਂ ਵਲੋਂ ਆਪਣੇ ਪੈਨਸ਼ਨਰਾਂ ਨੂੰ ਕੇਂਦਰ ਦੇ ਬਰਾਬਰ ਡੀ.ਏ. ਨਕਦ ਦੇਣ, ਕਮਿਊਟ ਪੈਨਸ਼ਨ ਦੀ ਵਾਪਸੀ 11 ਸਾਲਾਂ ਵਿਚ ਸੀਮਿਤ ਕਰਨ, ਰੇਲ ਅਤੇ ਡੀਲਕਸ ਬੱਸਾਂ ਵਿਚ ਸਫ਼ਰ ਕਰਨ ਲਈ ਕਿਰਾਏ ਵਿਚ ਛੋਟ ਦੇਣ ਅਤੇ ਓਲਡ ਏਜ ਪੈਨਸ਼ਨ ਲਈ 65 ਸਾਲ ਬਾਅਦ 10 ਫ਼ੀਸਦੀ, 70 ਤੇ 20 ਫ਼ੀਸਦੀ, 75 ਤੇ 30 ਫ਼ੀਸਦੀ, 80 ਤੇ 50 ਫ਼ੀਸਦੀ, 85 ਤੇ 70 ਫ਼ੀਸਦੀ, 90 ਬਾਅਦ 95 ਫ਼ੀਸਦੀ ਅਤੇ 95 ਸਾਲ ਤੇ 100 ਫ਼ੀਸਦੀ ਵਾਧੇ ਦਾ ਫਾਰਮੂਲਾ ਲਾਗੂ ਕਰਨ ਆਦਿ ਮੰਗਾਂ ਸਰਕਾਲ ਸਾਹਮਣੇ ਰੱਖੀਆਂ ਗਈਆਂ | ਮੰਗ ਪੱਤਰ ਦੇਣ ਸਮੇਂ ਪ੍ਰਧਾਨ ਕਰਮ ਸਿੰਘ ਲਾਲਪੁਰਾ, ਜਨਰਲ ਸਕੱਤਰ ਡਾ. ਅਜਮੇਰ ਸਿੰਘ, ਜਸਵਿੰਦਰ ਸਿੰਘ ਮਾਣੋਚਾਲ੍ਹ, ਤਰਸੇਮ ਸਿੰਘ ਲਾਲੂਘੁੰਮਣ, ਗੁਰਭੇਜ ਸਿੰਘ ਕੱਲ੍ਹਾ, ਕੁਲਵੰਤ ਸਿੰਘ ਗਿੱਲ, ਮਨਜੀਤ ਸਿੰਘ ਨੂਰਪੁਰ ਅਤੇ ਗੁਰਦੀਪ ਸਿੰਘ ਤਰਨ ਤਾਰਨ ਆਦਿ ਸਾਥੀ ਸ਼ਾਮਲ ਸਨ | ਇਸ ਮੌਕੇ ਡੈਪੂਟੇਸ਼ਨ ਵਲੋਂ ਪੰਜਾਬ ਸਰਕਾਰ ਤੋਂ ਮਾਣਯੋਗ ਹਾਈਕੋਰਟ ਦਾ ਡੀ.ਏ. ਦੇ ਬਕਾਏ ਸੰਬੰਧੀ 19/4/26 ਦਾ ਫੈਸਲਾ ਲਾਗੂ ਕਰਦਿਆਂ 30/6/26 ਤੱਕ ਭੁਗਤਾਨ ਕਰਨ ਦੀ ਮੰਗ ਵੀ ਕੀਤੀ |