15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੁਲਿਸ ਪ੍ਰਸਾਸ਼ਨ ਵਲੋੋਂ ਇਨਸਾਫ਼ ਨਾ ਦੇਣ 'ਤੇ ਹਲਕਾ ਵਿਧਾਇਕ ਅਤੇ ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਦੇ ਸਾੜੇ ਜਾਣਗੇ ਪੁਤਲੇ <br/>

Ad Position 21
No active advertisement
ਅਜੀਤ ਡੈਸਕ 22-04-2026
ਫਤਿਆਬਾਦ, 21 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਹਲਕਾ ਵਿਧਾਇਕ ਖਡੂਰ ਸਾਹਿਬ ਅਤੇ ਐੱਸ.ਐੱਚ.ਓ. ਗੋਇੰਦਵਾਲ ਦੇ ਸਾੜੇ ਜਾਣਗੇ ਪੁਤਲੇ | ਇਹ ਐਲਾਨ ਜਨਤਕ ਜਥੇਬੰਦੀਆਂ ਨੇ ਪਿੰਡ ਤੁੜ 'ਚ ਇਕ ਭਰਵੀਂ ਮੀਟਿੰਗ ਜੋ ਕਿ ਨਛੱਤਰ ਸਿੰਘ ਤੁੜ ਦੇ ਗ੍ਰਹਿ ਵਿਖੇ ਕੀਤੀ ਗਈ ਮੌਕੇ ਕੀਤਾ ਗਿਆ | ਮੀਟਿੰਗ ਵਿਚ ਸ਼ਾਮਿਮਲ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਨਰੇਗਾ ਵਰਕਰਜ਼ ਯੂਨੀਅਨ, ਔਰਤ ਮੁਕਤੀ ਮੋਰਚਾ ਸ਼ਾਮਿਲ ਹੋਈਆਂ | ਮੀਟਿੰਗ ਵਿਚ ਮਜ਼ਦੂਰਾਂ ਨੂੰ ਗਲਤ ਸ਼ਬਦਾਵਲੀ ਬੋਲਣ ਵਾਲੇ ਅਨਸਰਾਂ ਦੀ ਨਿੰਦਾ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜੋਗਿੰਦਰ ਸਿੰਘ ਖਡੂਰ ਸਾਹਿਬ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਸੁਲੱਖਣ ਸਿੰਘ ਤੁੜ, ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਸਿੰਘ ਰਟੌਲ, ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਤੁੜ ਵਿਚ ਇਕ ਸ਼ਰਾਰਤੀ ਅਨਸਰ ਵਲੋਂ ਮਜ਼ਦੂਰਾਂ ਨੂੰ ਗਲਤ ਸ਼ਬਦਾਵਲੀ ਔਰਤਾਂ ਨੂੰ ਜਾਤੀ ਸੂਚਿਤ ਸ਼ਬਦ ਬੋਲੇ ਉਸਦੀ ਦਰਖਾਸਤ ਗੋਇੰਦਵਾਲ ਸਾਹਿਬ ਥਾਣੇ ਦਿੱਤੀ ਹੋਈ ਸੀ ਪੁਲਿਸ ਦੀ ਢਿੱਲੀ ਕਾਰਜਕਾਰੀ ਕਾਰਨ ਚੌਕੀ ਫਤਿਆਬਾਦ ਧਰਨਾ ਲਗਾਇਆ ਗਿਆ | ਚੌਂਕੀ ਇੰਚਾਰਜ ਲਖਬੀਰ ਸਿੰਘ ਵਲੋਂ ਮੁਲਜਮਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ | ਅੱਠ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ | ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 20 ਦਿਨ ਲਗਾਤਾਰ ਐੱਸ.ਐੱਚ.ਓ. ਗੋਇੰਦਵਾਲ ਅਤੇ ਹਲਕਾ ਵਿਧਾਇਕ ਖਡੂਰ ਸਾਹਿਬ ਦੇ ਪੁਤਲੇ ਫੂਕੇ ਜਾਣਗੇ | 12 ਮਈ ਨੂੰ ਅਣਮਿਥੇ ਸਮੇਂ ਲਈ ਧਰਨਾ ਸਬੰਧਤ ਅਧਿਕਾਰੀਆਂ ਦੇ ਲਗਾਇਆ ਜਾਵੇਗਾ | ਇਸ ਸਮੇਂ ਹਾਜ਼ਰ ਸੁਖਵਿੰਦਰ ਸਿੰਘ ਰਾਜੂ ਕੋਟ, ਦਾਰਾ ਸਿੰਘ ਮੰਡਾ ਪਿੰਡ, ਲਖਵੀਰ ਸਿੰਘ ਲੁਹਾਰ, ਨਿਰਵੈਲ ਸਿੰਘ ਜੌਹਲ, ਮੰਗਲ ਸਿੰਘ ਖਡੂਰ ਸਾਹਿਬ, ਇੰਦਰਜੀਤ ਸਿੰਘ ਵੈਈਪੁਈ, ਮਾਸਟਰ ਸਰਬਜੀਤ ਸਿੰਘ ਭਰੋਵਾਲ ਪਿੰਡ ਤੁੜ ਦੀਆਂ ਔਰਤਾਂ ਮਰਦ ਭਾਰੀ ਗਿਣਤੀ ਵਿਚ ਸ਼ਾਮਿਮਲ ਸਨ | ਇਨ੍ਹਾਂ ਆਗੂਆਂ ਨੇ ਕਿਹਾ ਕਿ ਇਨਸਾਫ਼ ਲੈਣ ਤੱਕ ਸੰਘਰਸ਼ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ - ਐੱਸ.ਐੱਸ.ਪੀ. ਲਾਂਬਾ <br/> ਅਗਲੀ ਖ਼ਬਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਨੂੰ ਅਕਾਲੀ ਦਲ ਨੇ ਸਰਕਲ ਨਾਗੋਕੇ ਦਾ ਪ੍ਰਧਾਨ ਨਿਯੁਕਤ ਕੀਤਾ <br/>
Ad Position 24