ਤਰਨ ਤਾਰਨ, 21 ਅਪ੍ਰੈਲ (ਹਰਿੰਦਰ ਸਿੰਘ)- ਤਨੇਜਾ ਓਵਰਸੀਜ਼ ਸ਼ੈਲਰ 'ਚ ਪਹੁੰਚੇ ਐੱਮ.ਪੀ. ਅੰਮਿ੍ਤਸਰ ਗੁਰਜੀਤ ਸਿੰਘ ਔਜਲਾ ਪਹੁੰਚੇ | ਉਨ੍ਹਾਂ ਦੇ ਨਾਲ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਜੀਰਾ ਅਤੇ ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਵੀ ਸਾਥੀਆਂ ਸਮੇਤ ਪਹੁੰਚੇ | ਇਸ ਮੌਕੇ ਗੁਰਜੀਤ ਸਿੰਘ ਔਜਲਾ ਦਾ ਸ਼ੈਲਰ 'ਚ ਪਹੁੰਚਣ 'ਤੇ ਅਵਤਾਰ ਸਿੰਘ ਤਨੇਜਾ, ਜੈਦੀਪ ਸਿੰਘ ਤਨੇਜਾ ਅਤੇ ਸਮੂਹ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਸ਼ੈਲਰ 'ਤੇ ਸਿਆਸੀ ਮਸਲਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ | ਤਰਨ ਤਾਰਨ ਦੇ ਕੁਝ ਰਾਈਸ ਮਿੱਲਰਾਂ ਜਿਵੇਂ ਕਿ ਅਵਿਨਾਸ਼ ਗੁਪਤਾ, ਰਜੀਵ ਗੁਪਤਾ, ਕਮਾਲ ਗੁਪਤਾ, ਕੇਸ਼ਵ ਅਗਰਵਾਲ, ਸੁਨੀਲ ਕੁਮਾਰ ਅਤੇ ਬਲਵਿੰਦਰ ਸਿੰਘ ਦਾਸ ਰਾਈਸ ਮਿਲ ਵਲੋਂ ਰਾਈਸ ਇੰਡਸਟਰੀ ਨਾਲ ਸੰਬੰਧਤ ਮੱਸਲਿਆਂ 'ਤੇ ਵੀ ਚਰਚਾ ਕੀਤੀ ਗਈ | ਐੱਮ.ਪੀ. ਗੁਰਜੀਤ ਸਿੰਘ ਔਜਲਾ ਵਲੋੋਂ ਕਿਹਾ ਗਿਆ ਅਵਤਾਰ ਸਿੰਘ ਤਨੇਜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਰਾਈਸ ਮਿੱਲ ਮਾਲਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਉਹ ਹਰ ਸੰਭਵ ਯਤਨ ਕਰਨਗੇ |