ਭਿੱਖੀਵਿੰਡ, 21 ਅਪ੍ਰੈਲ (ਬੌਬੀ)- ਇਲਾਕੇ ਦੀ ਨਾਮਵਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦਿਆਲਪੁਰਾ ਵਿਖੇ ਦੁਨਿਆਵੀਂ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਸ ਸੰਸਥਾ ਵਿਖੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਨੇ ਹਾਜ਼ਰੀ ਭਰੀ | ਇਸ ਮੌਕੇ ਉਨ੍ਹਾਂ ਚੱਲ ਰਹੇ ਵਿਦਿਅਕ ਕਾਰਜਾਂ ਦਾ ਜਾਇਜਾ ਲਿਆ ਅਤੇ ਵਧੀਆ ਕਵਾਲਟੀ ਦੇ ਖੁੱਲੇ ਅਤੇ ਅਰਾਮਦਾਇਕ 13 ਮੈਟ ਵਿਦਿਆਰਥੀਆਂ ਦੇ ਬੈਠਣ ਲਈ ਸਕੂਲ ਨੂੰ ਭੇਂਟ ਕੀਤੇ | ਸਕੂਲ ਪਿੰ੍ਰਸੀਪਲ ਗੁਰੀਤ ਕੌਰ ਵਲੋਂ ਇਸ ਕਾਰਜ ਲਈ ਜਥੇਦਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਥੇਦਾਰ ਨੇ ਵਿਸਵਾਸ਼ ਦਿਵਾਇਆ ਕਿ ਵਿਦਿਆਰਥੀਆਂ ਨੇ ਸਹੂਲਤ ਲਈ ਲੋੜੀਦੇ ਕਿਸੇ ਵੀ ਕਿਸਮ ਸਮਾਨ ਅਤੇ ਹੋਰ ਕਾਰਜਾਂ ਲਈ ਉਹ ਹਮੇਸ਼ਾ ਪਹਿਲ ਦੇ ਅਧਾਰ 'ਤੇ ਯਤਨ ਕਰਨਗੇ |