ਫਤਿਆਬਾਦ, 21 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਬੀਤੀ ਸ਼ਾਮ ਹਲਕਾ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਰਮਨਦੀਪ ਕੌਰ ਦੇ ਪਤੀ ਅਵਤਾਰ ਸਿੰਘ ਬਿੱਲਾ ਸੇਰੋਂ ਸਰਪੰਚ ਨੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਰਾਬਤਾ ਕਾਇਮ ਕੀਤਾ | ਇਸ ਮੌਕੇ ਸਰਪੰਚ ਬਿੱਲਾ ਸੇਰੋਂ ਨੇ ਆਪਣੇ ਸਾਥੀਆਂ ਸਮੇਤ ਪਿੰਡ ਮੁੰਡਾਪਿੰਡ ਤੋ ਇਲਾਵਾ ਪਿੰਡ ਜਾਮਾਰਾਏ ਵਿਖੇ ਸਾਬਕਾ ਸਰਪੰਚ ਰਜਿੰਦਰਪਾਲ ਦੇ ਗ੍ਰਹਿ ਵਿਖੇ ਪਿੰਡ ਜਾਮਾਰਾਏ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ | ਇਸ ਮੌਕੇ ਸਾਬਕਾ ਸਰਪੰਚ ਰਜਿੰਦਰਪਾਲ ਤੋਂ ਇਲਾਵਾ ਹੋਰ ਪਿੰਡ ਦੇ ਲੋਕਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ | ਇਸ ਮੌਕੇ ਅਵਤਾਰ ਸਿੰਘ ਬਿੱਲਾ ਸੇਰੋਂ ਸਰਪੰਚ ਨੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਸ ਦੇ ਘਰ ਵਾਲੀ ਰਮਨਦੀਪ ਕੌਰ ਨੂੰ ਹਲਕਾ ਇੰਚਾਰਜ ਬਣਾਇਆ ਹੈ | ਹੁਣ ਆਪਾਂ ਆਪਣੀਆਂ ਵੋਟਾਂ ਪਾ ਕੇ ਇਸ ਸੀਟ ਤੋਂ ਵੱਡੀ ਲੀਡ ਨਾਲ ਜਿੱਤ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਈਏ | ਇਸ ਮੌਕੇ ਜਾਮਾਰਾਏ ਨਿਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਵਾਗੇ | ਇਸ ਮੌਕੇ 'ਤੇ ਲਖਵਿੰਦਰ ਸਿੰਘ, ਰੇਸ਼ਮ ਸਿੰਘ, ਬਿੱਲੂ ਡੀਲਰ, ਰਾਜਾ ਭੈਲ, ਥਾਣੇਦਾਰ ਲਖਬੀਰ ਸਿੰਘ, ਥਾਣੇਦਾਰ ਰਵੇਲ ਸਿੰਘ, ਗੋਪੀ, ਸਵਰਨ ਸਿੰਘ, ਕੁਲਵੰਤ ਸਿੰਘ ਠੇਕੇਦਾਰ, ਕਿਦਾਂ ਠੇਕੇਦਾਰ, ਜਸਪਾਲ ਸਿੰਘ, ਸੁਖਦੇਵ ਰਾਜ ਹੈਪੀ, ਸਰਬਜੀਤ ਸਿੰਘ ਸਾਬਾ, ਰੇਸ਼ਮ ਸਿੰਘ ਸ਼ੈਂਪੀ, ਬਗੜੂ, ਸ਼ਿੰਦਾ, ਰਾਜੂ, ਬਿੱਟੂ ਵਪਾਰੀ, ਲਵਰੱਤੀ, ਲੱਖਾ ਸਿੰਘ, ਗੁਰਜੀਤ ਸਿੰਘ, ਵਿੱਕੀ ਧੋੜੇਵਾਲਾ ਅਤੇ ਹੋਰ ਸ਼ਾਮਿਲ ਸਨ |