29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਵਿਸ਼ਵ ਕਿਤਾਬ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-04-2026
ਤਰਨ ਤਾਰਨ, 23 ਅਪ੍ਰੈਲ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ | ਹਰ ਸਾਲ 23 ਅਪ੍ਰੈਲ ਨੂੰ ਦੁਨੀਆਂ ਭਰ ਵਿਚ ਵਰਲਡ ਬੁੱਕ ਡੇ ਮਨਾਇਆ ਜਾਂਦਾ ਹੈ | ਇਸ ਦਿਨ ਨੂੰ ਵਿਸ਼ਵ ਪੁਸਤਕ ਤੇ ਕਾਪੀਰਾਈਟ ਡੇ ਵੀ ਕਿਹਾ ਜਾਂਦਾ ਹੈ | ਇਸ ਦਿਨ ਨੂੰ ਮਨਾਉਣ ਤੋਂ ਪਹਿਲਾਂ ਸਕੂਲ ਦੇ ਅਧਿਆਪਕਾ ਹਰਵਿੰਦਰ ਕੌਰ ਵਲੋਂ ਇਸ ਦਿਨ ਦੀ ਖਾਸੀਅਤ ਉੱਪਰ ਚਾਨਣਾ ਪਾਇਆ ਗਿਆ | ਵਿਸ਼ਵ ਪੁਸਤਕ ਦਿਵਸ ਨੂੰ ਕਿਤਾਬਾਂ ਪੜ੍ਹਨ, ਪ੍ਰਕਾਸ਼ਨ ਤੇ ਕਾਪੀਰਾਈਟ ਦੇ ਲਾਭ ਪਛਾਨਣ ਤੇ ਹੱਲਾਸ਼ੇਰੀ ਦੇਣ ਲਈ ਮਨਾਇਆ ਜਾਂਦਾ ਹੈ | ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਵਲੋਂ ਬੱਚਿਆਂ ਨੂੰ ਕਿਤਾਬਾਂ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਗਿਆ ਕਿ ਕਿਤਾਬਾਂ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ, ਇਹ ਨਾ ਸਿਰਫ਼ ਸਾਡਾ ਗਿਆਨ ਵਧਾਉਂਦੀਆਂ ਹਨ, ਬਲਕਿ ਇਕੱਲੇਪਨ 'ਚ ਸੱਚੇ ਮਿੱਤਰ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ | ਪੜ੍ਹਨ ਦੀ ਸ਼ੁਰੂਆਤ ਪਾਉਣ ਲਈ ਹੀ ਵਰਲਡ ਬੁੱਕ ਡੇ ਹਰ ਸਾਲ ਯੂਨੈਸਕੋ ਵਲੋਂ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਕਿਤਾਬਾਂ ਦੀ ਅਹਿਮੀਅਤ ਬਾਰੇ ਦੱਸਣਾ ਹੈ | ਸਕੂਲ ਵਿਚ ਜਮਾਤ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੁਝ ਕਿਤਾਬਾਂ ਸਕੂਲ ਵਲੋਂ ਵੰਡੀਆਂ ਗਈਆਂ, ਜਿਨ੍ਹਾਂ ਨੂੰ ਲੈ ਕੇ ਬੱਚੇ ਬਹੁਤ ਹੀ ਖੁਸ਼ ਸਨ | ਸਕੂਲ ਦੇ ਮੈਂਬਰ ਇੰਚਾਰਜ਼ ਗੁਰਿੰਦਰ ਸਿੰਘ ਲੋਹੇਵਾਲੇ ਅਤੇ ਸਤਵਿੰਦਰ ਸਿੰਘ ਨੇ ਇਸ ਉਪਰਾਲੇ ਦੀ ਬਹੁਤ ਹੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਕਿਤਾਬਾਂ ਰਾਹੀਂ ਬੱਚੇ ਆਪਣੇ ਹੁਨਰ ਦੀ ਪਛਾਣ ਕਰਦੇ ਹਨ ਅਤੇ ਉਨ੍ਹਾਂ ਨੂੰ ਨਵੀਂ ਜਾਣਕਾਰੀ ਸਿੱਖਣ ਨੂੰ ਮਿਲਦੀ ਹੈ | ਅਜਿਹੇ ਉਪਰਾਲੇ ਪੂਰਾ ਸਾਲ ਬੱਚਿਆਂ ਲਈ ਹੋਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ 'ਚ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਤਰਨ ਤਾਰਨ ਵਿਖੇ ਪੀ. ਐਸ. ਟੈੱਟ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ ਐਤਵਾਰ ਨੂੰ ਦੋ ਸ਼ਿਫਟਾਂ 'ਚ ਹੋਵੇਗੀ ਪ੍ਰੀਖਿਆ-ਸਤਨਾਮ...
Ad Position 24