29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ 'ਚ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 24-04-2026
ਤਰਨ ਤਾਰਨ, 23 ਅਪ੍ਰੈਲ (ਇਕਬਾਲ ਸਿੰਘ ਸੋਢੀ)- ਬਾਬਾ ਬੰਦਾ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਵਿਖੇ ਵਿਸ਼ਵ ਧਰਤੀ ਦਿੱਤੀ ਮਨਾਇਆ ਗਿਆ | ਸਵੇਰੇ ਦੀ ਸਭਾ ਵਿਚ ਬੱਚਿਆ ਵਲੋਂ ਧਰਤੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਅਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ | ਇਸ ਉਪਰੰਤ ਅਧਿਆਪਕਾਂ ਵਲੋਂ ਧਰਤੀ ਦਿਵਸ ਮਨਾਉਣ ਦੇ ਇਤਿਹਾਸਿਕ ਕਾਰਨ ਸਬੰਧੀ ਵਿਦਿਆਰਥੀਆਂ ਨੂੰ ਦੱਸਿਆ ਗਿਆ | ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਧਰਤੀ 'ਤੇ ਜੀਵਨ ਸ਼ੁਰੂ ਹੋਇਆ ਅਤੇ ਮਹਾਨ ਲੋਕਾਂ ਨੇ ਕੁਦਰਤੀ ਗੋਦ ਵਿਚ ਬੈਠ ਕੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਜੋ ਸਮਾਜ ਲਈ ਰਾਹ ਦਸੇਰਾ ਬਣੇ ਪਰ ਅੱਜ ਦਾ ਮਨੁੱਖ ਸਰਮਾਇਆ ਇਕੱਠਾ ਕਰਨ ਦੀ ਦੋੜ ਵਿਚ ਕੁਦਰਤੀ ਦਾਤਾਂ ਦਾ ਵਿਨਾਸ਼ ਕਰ ਰਿਹਾ ਹੈ, ਉਹ ਜਿਸ ਟਹਿਣੀ 'ਤੇ ਬੈਠਾ ਹੈ, ਉਸ ਨੂੰ ਹੀ ਵੱਢੀ ਜਾ ਰਿਹਾ ਹੈ | ਵਿਦਿਆਰਥੀਆ ਦੇ ਵਾਤਾਵਰਣ ਦੀ ਸੰਭਾਲ ਨੂੰ ਦਰਸਾਉਂਦੇ ਚਾਰਟ ਮੁਕਾਬਲੇ ਕਰਵਾਏ | ਅਧਿਆਪਕਾਂ ਅਤੇ ਬੱਚਿਆਂ ਵਲੋਂ ਸਕੂਲ ਵਿਚ ਬੂਟੇ ਲਗਾਕੇ ਵਾਤਾਵਰਣ ਸੰਭਾਲ ਲਈ ਚੰਗਾ ਸੁਨੇਹਾ ਦਿੱਤਾ | ਪ੍ਰਭਸ਼ਰਨ ਕੌਰ ਪਿ੍ੰਸੀਪਲ ਨੇ ਕਿਹਾ ਕਿ ਅੱਜ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸੁੱਧ ਵਾਤਾਵਰਨ ਕਾਰਨ ਹੀ ਸਭ ਜੀਵਾਂ ਦੀ ਹੋਦ ਸੰਭਵ ਹੈ | ਇਸ ਮੌਕੇ ਦਲਜੀਤ ਸਿੰਘ ਸ਼ੇਰੋਂ, ਰਜਵੰਤ ਕੌਰ ਸੇਰੋਂ, ਸੁਖਵਿੰਦਰ ਕੌਰ ਪੰਨੂੰ ਕਮੇਟੀ ਮੈਂਬਰ, ਰਜਿੰਦਰ ਕੌਰ ਬਰਾੜ , ਮਨਪ੍ਰੀਤ ਮੈਡਮ, ਜਗਜੋਤ ਸਿੰਘ ਤੋਂ ਇਲਾਵਾ ਦਰੱਖਤ ਲਗਾਉਣ ਮੁਕਾਬਲੇ ਵਿਚ ਸਿਮਰਨਜੀਤ ਕੌਰ, ਮਨਜੋਤ ਕੌਰ, ਅਵਨੀਤ ਕੌਰ, ਸਿਮਰਜੀਤ ਕੌਰ, ਖੁਸ਼ਦੀਪ ਕੌਰ, ਅਭਿਨੂਰ ਕੋਰ, ਗੁਰਸੀਰਤ ਕੌਰ, ਗਗਨਦੀਪ ਕੌਰ, ਅਰਸ਼ਪ੍ਰੀਤ ਕੌਰ, ਏਕਨੂਰ ਸਿੰਘ, ਅਵੀ ਜੋਤ ਸਿੰਘ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਸੁਮਨਦੀਪ ਕੌਰ, ਗੁਰਜੋਤ ਸਿੰਘ, ਸੁਖਮਨਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਲਵਲੀਨ ਕੌਰ, ਨਵਨੀਤ ਕੌਰ, ਮਹਿਕਪ੍ਰੀਤ ਕੌਰ ਆਦਿ ਵਿਦਿਆਰਥੀਆਂ ਨੇ ਭਾਗ ਲਿਆ | ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ |

Ad Position 22
No active advertisement
ਪਿਛਲੀ ਖ਼ਬਰ ਜਥੇ: ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵਰਤਣ ਵਾਲਿਆਂ ਨੂੰ ਤਾੜਣਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਵਿਸ਼ਵ ਕਿਤਾਬ ਦਿਵਸ ਮਨਾਇਆ <br/>
Ad Position 24