29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਵਿਖੇ 2 ਰੋਜ਼ਾ ਸਕੂਲੀ ਵਾਤਾਵਰਨ ਪ੍ਰੋਗਰਾਮ ਸਮਾਪਤ <br/>

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸਾਰਾਗੜ੍ਹੀ ਮੈਮੋਰੀਅਲ ਸਕੂਲ ਆਫ਼ ਐਮੀਨੈਂਸ ਟਾਊਨ ਹਾਲ ਅੰਮਿ੍ਤਸਰ ਵਿਖੇ 2 ਰੋਜ਼ਾ ਸਕੂਲੀ ਵਾਤਾਵਰਨ ਪ੍ਰੋਗਰਾਮ 'ਹਵਾ, ਪਾਣੀ, ਜ਼ਮੀਨ-ਪੰਜਾਬ ਰੱਖੇ ਹਸੀਨ' ਕਰਵਾਇਆ ਗਿਆ | ਇਹ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੁਆਰਾ ਵਾਤਾਵਰਨ ਮੁਆਵਜ਼ਾ ਫੰਡਾਂ ਦੇ ਤਹਿਤ, ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਡਾਇਰੈਕਟੋਰੇਟ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਅੰਮਿ੍ਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ | ਇਸ ਪ੍ਰੋਗਰਾਮ ਦਾ ਸੰਚਾਲਨ ਸੀ. ਐਮ. ਐਸ. ਵਾਤਾਵਰਨ ਨਵੀਂ ਦਿੱਲੀ ਦੁਆਰਾ ਏ. ਐਸ. ਏ. ਆਰ. ਦੇ ਕਲੀਨ ਏਅਰ ਪੰਜਾਬ' ਦੇ ਸਹਿਯੋਗ ਨਾਲ ਕੀਤਾ ਗਿਆ ਸੀ, ਜਿਸ ਨੂੰ ਜ਼ਮੀਨੀ ਪੱਧਰ 'ਤੇ ਨਰਿੰਦਰ ਸਿੰਘ, ਹੈੱਡਮਾਸਟਰ, ਜੀ.ਐਚ.ਐਸ ਘਰਿੰਡਾ ਅਤੇ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਅੰਮਿ੍ਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਤਾਲਮੇਲ ਕੀਤਾ ਗਿਆ | ਪ੍ਰੋਗਰਾਮ 'ਚ ਅੰਮਿ੍ਤਸਰ ਜ਼ਿਲ੍ਹੇ ਦੇ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵਾਤਾਵਰਨ ਜਾਗਰੂਕਤਾ ਦੇ ਦੋ ਮੁੱਖ ਪਹਿਲੂਆਂ : ਰਚਨਾਤਮਕ ਪ੍ਰਗਟਾਵੇ ਅਤੇ ਨਵੀਨਤਾ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਵਿਸ਼ੇ ਨਾਲ ਸੰਬੰਧਿਤ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਪੋ੍ਰਗਰਾਮ 'ਚ ਸਬਿਆਸਾਚੀ ਭਾਰਤੀ (ਡਿਪਟੀ ਡਾਇਰੈਕਟਰ, ਸੀ. ਐਮ. ਏ. ਐਸ. ਵਾਤਾਵਰਨ), ਵਿਕਾਸ ਕੁਮਾਰ (ਪਿ੍ੰਸੀਪਲ ਸੀ. ਓ. ਈ. ਟਾਊਨ ਹਾਲ) ਅਤੇ ਨਰਿੰਦਰ ਸਿੰਘ (ਸਟੇਟ ਰਿਸੋਰਸ ਪਰਸਨ) ਨੇ ਵੀ ਆਪਣੇਤ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਰਾਹਿਆ | ਇਹ ਪੋ੍ਰਗਰਾਮ ਸਕੂਲ ਦੀ ਲੈਕਚਰਾਰ ਮਨੀਸ਼ਾ ਦੀ ਸੁਚੱਜੀ ਦੇਖ-ਰੇਖ 'ਚ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਹਲਕਾ ਪੂਰਬੀ 'ਚ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦਿਆਂਗਾ-ਦਿਨੇਸ਼ ਬੱਸੀ ਅਗਲੀ ਖ਼ਬਰ ਮੱਛੀ ਮੰਡੀ ਦੇ ਦੁਕਾਨਦਾਰਾਂ ਵਲੋਂ ਪ੍ਰਸ਼ਾਸਨਿਕ ਕਾਰਵਾਈ ਦੇ ਖ਼ਿਲਾਫ਼ ਸ਼ੁਰੂ ਕੀਤਾ ਜਾਣ ਵਾਲਾ ਸੰਘਰਸ਼ ਕੀਤਾ ਮੁਲਤਵੀ <...
Ad Position 24