ਅੰਮਿ੍ਤਸਰ, 23 ਅਪ੍ਰੈਲ (ਰੇਸ਼ਮ ਸਿੰਘ)-ਹਲਕਾ ਪੂਰਬੀ 'ਚ ਕਾਂਗਰਸ ਪਾਰਟੀ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਕਾਂਗਰਸ ਦੀ ਮਜ਼ਬੂਤੀ ਲਈ ਇਸ ਹਲਕੇ 'ਚ ਦਿਨ ਰਾਤ ਇਕ ਕਰ ਦਿੱਤਾ ਜਾਵੇਗਾ | ਇਹ ਪ੍ਰਗਟਾਵਾ ਅੱਜ ਇਥੇ ਸੀਨੀਅਰ ਕਾਂਗਰਸੀ ਆਗੂ ਅਤੇ ਇੰਪੂਰਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵਲੋਂ ਅੱਜ ਵਾਰਡ ਨੰਬਰ 32 ਵਿਚ ਇਕ ਅਹਿਮ ਮੀਟਿੰਗ ਦੌਰਾਨ ਕੀਤਾ | ਇਸ ਮੀਟਿੰਗ ਦੀ ਅਗਵਾਈ ਨਵਨੀਤ ਸਿੰਘ ਮੰਨੂ ਜੌੜਾ ਅਤੇ ਵਾਰਡ ਇੰਚਾਰਜ ਰਾਜਬੀਰ ਰਾਜੂ ਨੇ ਕੀਤੀ, ਜਿੱਥੇ ਹਲਕਾ ਪੂਰਬੀ ਦੇ ਮੁੱਦਿਆਂ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਸ੍ਰੀ ਬੱਸੀ ਨੇ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ | ਉਨ੍ਹਾਂ ਨੇ ਹਲਕਾ ਪੂਰਬੀ ਦੇ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਸੁਧਾਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤਣ ਲਈ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰੇਗੀ | ਇਸ ਮੀਟਿੰਗ ਵਿਚ ਮਨਦੀਪ ਸਿੰਘ, ਗਗਨਦੀਪ ਸਿੰਘ, ਲੱਕੀ, ਸੋਨੂੰ, ਗੁਰਮੀਤ ਸਿੰਘ, ਸਾਹਿਲ ਕੁਮਾਰ, ਅਰਸ਼, ਹਰਦੇਵ ਸਿੰਘ, ਮਨਜੀਤ ਕੌਰ, ਸੁਖਜੀਤ ਕੌਰ, ਲਖਵਿੰਦਰ ਕੌਰ ਅਤੇ ਮਨਿੰਦਰ ਕੌਰ ਸਮੇਤ ਹੋਰ ਸਾਥੀ ਵੱਡੀ 'ਚ ਹਾਜ਼ਰ ਸਨ |