ਰਾਜਾਸਾਂਸੀ, 23 ਅਪ੍ਰੈਲ (ਹਰਦੀਪ ਸਿੰਘ ਖੀਵਾ)-ਸਿੱਖਿਆ ਵਿਭਾਗ ਪੰਜਾਬ ਵਲੋਂ ਪਿੰਡ ਅਦਲੀਵਾਲਾ ਦੇ ਸਰਕਾਰੀ ਹਾਈ ਸਕੂਲ ਵਿਚ ਵਿਦਿਆਰਥੀਆਂ ਲਈ 7 ਕੰਪਿਊਟਰ (ਐੱਲ ਈ ਡੀ ਸਕਰੀਨਾਂ) ਮੁਹੱਈਆ ਕਰਵਾਏ ਗਏ | ਸਕੂਲ 'ਚ ਪਹੁੰਚੇ ਉਕਤ ਕੰਪਿਊਟਰ ਸੈੱਟ ਨੂੰ ਸਕੂਲ ਵਿਚ ਸਥਾਪਤ ਕਰਨ ਤੇ ਇੰਸਟਾਲ ਕਰਨ ਤੋਂ ਬਾਅਦ ਅੱਜ ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਸੁਚੇਤਨਾ ਵਲੋਂ ਪਿੰਡ ਦੀ ਪੰਚਾਇਤ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਗਿਆ | ਜਿਸ ਸਦਕਾ ਪੰਚਾਇਤ ਦੇ ਮੁਖੀ ਸਰਪੰਚ ਸੁਖਚੈਨ ਸਿੰਘ ਵੜੈਚ ਵਲੋਂ ਸਕੂਲ ਸਟਾਫ਼ ਤੇ ਪੰਚਾਇਤ ਦੀ ਹਾਜ਼ਰੀ 'ਚ ਇੰਸਟਾਲ ਕੰਪਿਊਟਰਾਂ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਸਰਪੰਚ ਵੜੈਚ ਨੇ ਕਿਹਾ ਕਿ ਹਲਕੇ ਦੇ ਇੰਚਾਰਜ ਮੈਡਮ ਸੋਨੀਆ ਮਾਨ ਵਲੋਂ ਜਿੱਥੇ ਹਲਕਾ ਰਾਜਾਸਾਂਸੀ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉੱਥੇ ਨਾਲ ਹੀ ਪੰਜਾਬ ਸਰਕਾਰ ਵਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਜੋ ਸਰਕਾਰ ਵਲੋਂ ਸਕੂਲਾਂ ਵਿਚ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਹਲਕੇ ਦੇ ਸਕੂਲਾਂ 'ਚ ਪਹੁੰਚਣ ਲਈ ਉਤਸ਼ਾਹ ਨਾਲ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਚੇਅਰਮੈਨ ਗਗਨਦੀਪ ਕੌਰ, ਸਕੂਲ ਸਟਾਫ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਸਿੰਘ ਵੜੈਚ, ਮੁੱਖ ਅਧਿਆਪਕਾ ਮੈਡਮ ਸੁਚੇਤਨਾ ਢਿੱਲੋਂ, ਨਿਸ਼ਾਨ ਸਿੰਘ ਅਦਲੀਵਾਲਾ, ਇੰਦਰਜੀਤ ਸਿੰਘ ਅਦਲੀਵਾਲਾ, ਸੁੱਚਾ ਸਿੰਘ ਅਦਲੀਵਾਲਾ, ਪ੍ਰਧਾਨ ਸੁਖਦੇਵ ਸਿੰਘ ਵੜੈਚ ਤੇ ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਕੰਵਲਪ੍ਰੀਤ ਸਿੰਘ ਸੰਮਤੀ ਮੈਂਬਰ, ਸਾਬਕਾ ਸਰਪੰਚ ਗੁਲਜ਼ਾਰ ਸਿੰਘ ਅਦਲੀਵਾਲ, ਇੰਸਪੈਕਟਰ ਬਲਰਾਜ ਸਿੰਘ ਅਦਲੀਵਾਲਾ, ਰਾਜਬਰਿੰਦਰ ਸਿੰਘ ਜਥੇਦਾਰ ਆਦਿ ਹਾਜ਼ਰ ਸਨ |