26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਲੜਕੇ ਨਾਲ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ 'ਤੇ 14 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 25-04-2026
ਤਰਨ ਤਾਰਨ, 24 ਅਪ੍ਰੈਲ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਇਕ ਲੜਕੇ ਨਾਲ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਝਬਾਲ ਵਿਖੇ ਸੋਨਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁੱਚਰ ਖੁਰਦ ਜ਼ਿਲ੍ਹਾ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ 17 ਅਪ੍ਰੈਲ ਨੂੰ ਮੇਰਾ ਲੜਕਾ ਜਸ਼ਨਪ੍ਰੀਤ ਸਿੰਘ ਅਤੇ ਮੇਰੇ ਭਰਾ ਦਾ ਲੜਕਾ ਸੁਖਬੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਭੁੱਚਰ ਖੁਰਦ ਗੱਗੋਬੂਆ ਅੱਡੇ ਤੋਂੋ ਕੁੱਝ ਘਰੇਲੂ ਸਮਾਨ ਲੈ ਕੇ ਘਰ ਨੂੰ ਆ ਰਹੇ ਸੀ ਕਿ ਰਸਤੇ ਵਿਚ ਗੁਰਬੀਰ ਸਿੰਘ ਉਰਫ ਗੇਬੀ ਪੁੱਤਰ ਜਗਜੀਤ ਸਿੰਘ ਵਾਸੀ ਭੁੱਚਰ ਖੁਰਦ ਨੇ ਆਪਣੇ ਦੇ ਘਰ ਸਾਹਮਣੇ ਰਾਂਝਾ ਪੁੱਤਰ ਦਲੀਪ ਸਿੰਘ ਵਾਸੀ ਭੁੱਚਰ ਖੁਰਦ ਦਾ ਰਲ ਕੇ ਮੇਰੇ ਲੜਕੇ ਜਸ਼ਨਪ੍ਰੀਤ ਸਿੰਘ ਦਾ ਮੋਟਰ ਸਾਈਕਲ ਘੇਰ ਲਿਆ ਅਤੇ ਕੁੱਟਮਾਰ ਕੀਤੀ ਅਤੇ ਆਪਣੇ ਘਰ ਚਲਾ ਗਿਆ ਅਤੇ ਕਰੀਬ ਇਕ ਘੰਟੇ ਬਾਅਦ ਗੁਰਬੀਰ ਸਿੰਘ ਉਰਫ ਗੇਬੀ ਨਾਲ ਇਕ ਵਰਨਾ ਕਾਰ ਰੰਗ ਕਾਲਾ, ਇੱਕ ਸਵਿਫਟ ਕਾਰ ਚਿੱਟਾ ਅਤੇ 3-4 ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਸਰਪੰਚ ਸੋਨਾ ਸਿੰਘ ਦੇ ਘਰ ਬਾਹਰ ਆ ਕੇ ਮੈਨੂੰ ਅਤੇ ਲੜਕੇ ਜਸ਼ਨਪ੍ਰੀਤ ਸਿੰਘ ਨੂੰ ਗਾਲੀ ਗਲੋਚ ਕਰਨ ਲੱਗ ਪਿਆ | ਉਸ ਸਮੇਂ ਗੁਰਲੀਨ ਸਿੰਘ ਉਰਫ ਗੇਬੀ ਦੇ ਹੱਥ ਵਿਚ ਪਿਸਟਲ ਸੀ, ਜਿਸ ਨੇ ਸਰਪੰਚ ਸੋਨਾ ਸਿੰਘ ਦੇ ਘਰ ਦੇ ਬਾਹਰਵਾਰ ਟਰਾਂਸਫਾਰਮਰ ਨੇੜੇ ਖੜੇ ਹੋ ਕੇ ਸਾਨੂੰ ਧਮਕੀਆਂ ਦਿੰਦੇ ਹੋਏ 3 ਤੋੋਂ 4 ਹਵਾਈ ਫਾਇਰ ਕੀਤੇ | ਵਜ੍ਹਾ ਇਹ ਹੈ ਕਿ ਮੇਰਾ ਲੜਕਾ ਜਸ਼ਨਪ੍ਰੀਤ ਸਿੰਘ ਜਦ ਵੀ ਗੁਰਬੀਰ ਸਿੰਘ ਉਰਫ ਗੇਬੀ ਉਕਤ ਦੇ ਘਰ ਦੇ ਸਾਹਮਣੇ ਤੋ ਲੰਘਦਾ ਸੀ ਇਹ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਸੀ, ਇਸ ਝਗੜੇ ਸਬੰਧੀ ਹੁਣ ਤੱਕ ਪਿੰਡ ਦੇ ਮੁਹਤਬਰ ਵਿਅਕਤੀ ਸਾਡਾ ਆਪਸ ਵਿਚ ਰਾਜੀਨਾਮਾ ਕਰਵਾ ਰਹੇ ਸਨ ਜੋ ਸਿਰੇ ਨਹੀ ਚੜ੍ਹ ਸਕਿਆ | ਜਾਂਚ ਅਧਿਕਾਰੀ ਏ.ਐੱਸ.ਆਈ.ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤਿ ਵਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ 'ਤੇ 6 ਖ਼ਿਲਾਫ਼ ਮਾਮਲਾ ਦਰਜ
Ad Position 24