26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 25-04-2026
ਤਰਨ ਤਾਰਨ, 24 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਤੇਜ਼ ਰਫਤਾਰ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਦੇ ਦੋਸ਼ ਹੇਠ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਮਨਬੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਬੱਲ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ 11 ਅਪ੍ਰੈਲ ਨੂੰ ਉਹ ਆਪਣੇ ਘਰ ਤੋਂੋ ਡਿਊਟੀ 'ਤੇ ਆਪਣੇ ਮੋਟਰਸਾਇਕਲ ਨੰਬਰ ਪੀ.ਬੀ. 36 ਐਮ. 0686 'ਤੇ ਸਵਾਰ ਹੋ ਕੇ ਡਿਊਟੀ ਪਰ ਜਾ ਰਿਹਾ ਸੀ ਜਦੋੋਂ ਉਹ ਨੇੜੇ ਵੇਰਕਾ ਡੇਅਰੀ ਨਾਗੋਕੇ ਆ ਰਿਹਾ ਸੀ ਤਾਂ ਸਾਹਮਣੇ ਤੋਂ ਖਡਰ ਸਾਹਿਬ ਵਾਲੀ ਸਾਇਡ ਤੋੋਂ ਇਕ ਕਾਰ ਸਵਿਫਟ ਪੀ.ਬੀ. 46 ਏ.ਐੱਲ 2371 ਬੜੀ ਤੇਜ ਰਫਤਾਰ ਲਾਪਰਵਾਹੀ ਨਾਲ ਆ ਰਹੀ ਸੀ ਤੇ ਉਸ ਨੂੰ ਇੰਝ ਲੱਗਾ ਕੇ ਕਾਰ ਚਾਲਕ ਜਿਆਦਾ ਨਸ਼ਾ ਕੀਤਾ ਹੋਇਆ ਹੈ ਜਿਸਦੇ ਵਲੋ ਗਲਤ ਸਾਇਡ ਲਿਆ ਕੇ ਮੇਰੇ ਮੋਟਰਸਾਇਕਲ ਵਿਚ ਮਾਰ ਦਿੱਤੀ ਤੇ ਮੇਰੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਮੇਰਾ ਨਵਾਂ ਸ਼ਹਿਰ ਹਸਤਾਲ ਤੋਂ ਇਲਾਜ ਚੱਲਦਾ ਰਿਹਾ | ਮੈਨੂੰ ਪਤਾ ਲੱਗਾ ਹੈ ਕਿ ਕਾਰ ਚਾਲਕ ਰਾਜਵਿਦੰਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੀਆਂਵਿੰਡ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਹਰਿੰਦਰਪਾਲ ਸਿੰਘ ਮੱਲਾ ਦਾ ਨਵਰੂਪ ਸਿੰਘ ਡਾਲੇਕੇ ਵਲੋਂ ਸਨਮਾਨ <br/> ਅਗਲੀ ਖ਼ਬਰ ਲੜਕੇ ਨਾਲ ਕੁੱਟਮਾਰ ਕਰਨ ਅਤੇ ਹਵਾਈ ਫਾਇਰ ਕਰਨ 'ਤੇ 14 ਖ਼ਿਲਾਫ਼ ਮਾਮਲਾ ਦਰਜ
Ad Position 24