ਖਡੂਰ ਸਾਹਿਬ, 24 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਆਲ ਇੰਡੀਆ ਕਾਂਗਰਸ ਪਾਰਟੀ ਦੇ ਨੈਸ਼ਨਲ ਕੁਆਰਡੀਨੇਟ ਨਵਰੂਪ ਸਿੰਘ ਡਾਲੇਕੇ ਵਲੋਂ ਵਿਸ਼ੇਸ਼ ਤੌਰ 'ਤੇ ਪੁੱਜ ਕੇ ਹਲਕਾ ਬਾਬਾ ਬਕਾਲਾ ਦੇ ਸੀਨੀਅਰ ਕਾਂਗਰਸੀ ਆਗੂ ਕਿਸਾਨ ਸੈੱਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਮੱਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਅਮਰੀਕ ਕੌਰ ਮੱਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਡਾਲੇਕੇ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਪਾਰਟੀ ਵਲੋਂ ਡਿਊਟੀ ਲੱਗੀ ਹੋਣ ਕਰਕੇ ਪਹਿਲਾਂ ਨਹੀਂ ਪਹੁੰਚ ਸਕਿਆ | ਪਾਰਟੀ 'ਚ ਵਧੀਆ ਕੰਮ ਕਰਨ ਦੇ ਬਦਲੇ 'ਚ ਵੱਡੀ ਲੀਡ ਨਾਲ ਜਿੱਤਣਾ ਮੱਲ੍ਹਾ ਪਰਿਵਾਰ ਵਾਸਤੇ ਵੱਡੀ ਪ੍ਰਾਪਤੀ ਹੈ | ਇਸ ਮੌਕੇ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਅਤੇ ਹਲਕਾ ਬਾਬਾ ਬਕਾਲਾ ਵਿਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਲਾਈਪੁਰ ਇਕ ਧਰਤੀ ਨਾਲ ਜੁੜਿਆ ਹੋਇਆ ਲੀਡਰ ਹੈ | ਹਰਿੰਦਰਪਾਲ ਸਿੰਘ ਮੱਲਾ ਨੇ ਡਾਲੇਕੇ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਾਰਟੀ ਨਾਲ ਸ਼ਉਰੂ ਤੋਂ ਜੁੜੇ ਹਨ ਅਤੇ ਕਾਂਗਰਸ ਪਾਰਟੀ ਦੀ ਸੇਵਾ ਵਿਚ ਜੁਟੇ ਰਹਿਣਗੇ |