ਫਤਿਆਬਾਦ 24 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਰਿਵਰਡੇਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਵਿਸ਼ਵ ਕਿਤਾਬ ਦਿਵਸ ਮਨਾਇਆ ਗਿਆ | ਇਸ ਨੂੰ ਕਾਪੀ ਰਾਈਟ ਦਿਵਸ ਵੀ ਕਿਹਾ ਜਾਂਦਾ ਹੈ | ਮੈਡਮ ਰਵਿੰਦਰ ਕੌਰ ਵਾਈਸ ਪਿ੍ੰਸੀਪਲ ਵਲੋਂ ਵੀ ਇਸ ਦਿਨ ਦੀ ਖਾਸੀਅਤ 'ਤੇ ਚਾਨਣਾ ਪਾਇਆ ਗਿਆ | ਕਿਤਾਬਾਂ ਮਨੁੱਖਤਾ ਦਾ ਸੱਚਾ ਮਿੱਤਰ ਹਨ | ਸਾਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ | ਕਿਤਾਬਾਂ ਗਿਆਨ ਵਧਾਉਣ ਵਿਚ ਸਹਾਈ ਹੁੰਦੀਆਂ ਹਨ ਅਤੇ ਮਨੁੱਖ ਦਾ ਇਕੱਲਾਪਨ ਦੂਰ ਕਰਦੀਆਂ ਹਨ | ਪਿ੍ੰਸੀਪਲ ਸੁਖਦੇਵ ਸਿੰਘ ਖ਼ਾਨ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਦੀ ਤਾਕੀਦ ਕੀਤੀ | ਸੀਨੀਅਰ ਬੱਚਿਆਂ ਨੂੰ ਸਕੂਲ ਵਲੋਂ ਕਿਤਾਬਾਂ ਵੰਡੀਆਂ ਗਈਆਂ | ਬੱਚੇ ਕਿਤਾਬਾਂ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਸਨ | ਖਾਸ ਕਰਕੇ ਇਤਿਹਾਸਕ ਕਿਤਾਬਾਂ ਪੜ੍ਹਨ ਦੀ ਤਾਕੀਦ ਕੀਤੀ ਗਈ | ਸਕੂਲ ਦੇ ਪ੍ਰਧਾਨ ਸਰਬਮਾਨ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਵਿਚ ਇਹੋ ਜਿਹੇ ਇਤਿਹਾਸਕ ਪ੍ਰੋਗਰਾਮ ਹੋਣੇ ਚਾਹੀਦੇ ਹਨ, ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ | ਕਿਤਾਬਾਂ ਦੇ ਵਿਸ਼ੇ ਅਸਲ ਜਿੰਦਗੀ ਦੇ ਨਜ਼ਦੀਕ ਹੁੰਦੇ ਹਨ | ਕਿਤਾਬਾਂ ਪੜ੍ਹ ਕੇ ਬੱਚੇ ਅਨੁਸ਼ਾਸਨ ਸਿੱਖਦੇ ਹਨ | ਡਾਇਰੈਕਟਰ ਮੈਡਮ ਅਮਰੀਕ ਕੌਰ ਗਿੱਲ ਨੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਕਿਤਾਬਾਂ ਨਾਲ ਜੁੜ ਕੇ ਫੋਨ ਵਰਗੀ ਭੈੜੀ ਅਲਾਮਤ ਤੋਂ ਬਚ ਸਕਦੇ ਹਾਂ | ਕਿਤਾਬਾਂ ਜਿੰਦਗੀ ਦਾ ਸੱਚਾ ਸਾਥੀ ਸਿੱਧ ਹੁੰਦੀਆਂ ਹਨ |