22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰ. ਮੈਡਮ ਵਰਿੰਦਰਜੀਤ ਕੌਰ, ਬਲਵੰਤ ਸਿੰਘ ਭਗਤ, ਰਾਧਾ ਸ਼ਰਮਾ, ਕਰਮਜੀਤ ਕੌਰ ਤੇ ਹੋਰ | ਤਸਵੀਰ : ਗਿੱਲ <br/> 26-04-2026
ਜੈਂਤੀਪੁਰ , 25 ਅਪ੍ਰੈਲ (ਭੁਪਿੰਦਰ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜਿਆਂ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਦੇ ਵਿਦਿਆਰਥੀਆਂ ਨੇ ਵਧੀਆ ਨੰਬਰ ਪ੍ਰਾਪਤ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੇ ਪਿ੍ੰਸੀਪਲ ਮੈਡਮ ਵਰਿੰਦਰਜੀਤ ਕੌਰ ਤੇ ਕਲਾਸ ਇੰਚਾਰਜ ਅਮਨਦੀਪ ਕੌਰ ਨੇ ਸਾਂਝੇ ਤੌਰ 'ਤੇ ਨਤੀਜਿਆਂ ਸੰਬੰਧੀ ਦੱਸਿਆ ਕਿ ਜੈਸਮੀਨ ਕੌਰ ਨੇ 96 ਫੀਸਦੀ, ਅਨੂਪ੍ਰੀਤ ਕੌਰ ਨੇ 94.5 ਫੀਸਦੀ ਅਤੇ ਜਸ਼ਨਪ੍ਰੀਤ ਕੌਰ ਨੇ 93.5 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ 13 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਨੰਬਰ ਹਾਸਿਲ ਕਰਕੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ, ਜਿਸ ਦਾ ਸਿਹਰਾ ਹੋਣਹਾਰ ਬੱਚਿਆਂ ਅਤੇ ਸਕੂਲ ਸਟਾਫ ਨੂੰ ਜਾਂਦਾ ਹੈ | ਅੱਜ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਕੂਲ ਵਿਖੇ ਵਿਸ਼ੇਸ਼ ਸਨਮਾਨ ਕਰਦਿਆਂ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਕੈਚ ਬਲਵੰਤ ਸਿੰਘ, ਰਾਧਾ ਸ਼ਰਮਾ, ਕਰਮਜੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ ਬਾਬੋਵਾਲ, ਹਰਜਿੰਦਰ ਕੌਰ, ਸਹਿਜਪਾਲ ਸਿੰਘ, ਪਵਨਦੀਪ ਕੌਰ, ਨਵਿੰਦਰ ਕੌਰ, ਅੰਜਲੀ, ਭੁਪਿੰਦਰ ਕੌਰ, ਗੁਰਕੀਰਤ ਕੌਰ, ਅਮਨਦੀਪ ਕੌਰ ਕਾਦਰਾਬਾਦ, ਰਾਜਬੀਰ ਕੌਰ ਸਮੇਤ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਤੇ ਈਕੋ ਕਲੱਬ ਵਲੋਂ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਦਵਿੰਦਰਾ ਪਬਲਿਕ ਸਕੂਲ ਵਿਖੇ ਵਿਸ਼ੇਸ਼ ਸਮ... ਅਗਲੀ ਖ਼ਬਰ ਰਣੀਕੇ ਵਲੋਂ ਹਲਕੇ 'ਚ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਅਕਾਲੀ ਦਲ ਦੀ ਚੜ੍ਹਤ ਬਰਕਰਾਰ-ਸੋਹੀ, ਬੁੱਟਰ
Ad Position 24