22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਰੋਟਰੀ ਕਲੱਬ ਅੰਮਿ੍ਤਸਰ ਤੇ ਈਕੋ ਕਲੱਬ ਵਲੋਂ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਦਵਿੰਦਰਾ ਪਬਲਿਕ ਸਕੂਲ ਵਿਖੇ ਵਿਸ਼ੇਸ਼ ਸਮਾਗਮ

Ad Position 21
No active advertisement
ਅਜੀਤ ਡੈਸਕ 26-04-2026
ਹਰਸਾ ਛੀਨਾ, 25 ਅਪ੍ਰੈਲ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਭਲਾ ਪਿੰਡ ਵਿਖੇ ਸਥਿਤ ਦਵਿੰਦਰਾ ਪਬਲਿਕ ਸਕੂਲ ਭਲਾ ਪਿੰਡ ਵਿਖੇ ਰੋਟਰੀ ਕਲੱਬ ਅੰਮਿ੍ਤਸਰ ਅਤੇ ਈਕੋ ਕਲੱਬ ਅੰਮਿ੍ਤਸਰ ਵਲੋਂ ਪ੍ਰਧਾਨ ਹਰਬੀਰ ਸਿੰਘ ਅਤੇ ਪਿ੍ੰਸੀਪਲ ਸ਼੍ਰੀਮਤੀ ਹਰਜੀਤ ਕੌਰ ਦੀ ਸਾਂਝੀ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਵਿਸੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਤਿੰਦਰਬੀਰ ਸਿੰਘ ਸਾ. ਜ਼ਿਲ੍ਹਾ ਸਿੱਖਿਆ ਅਫਸਰ ਅੰਮਿ੍ਤਸਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ |
ਮੁੱਖ ਮਹਿਮਾਨ ਅਤੇ ਕਲੱਬ ਦੇ ਅਹੁਦੇਦਾਰਾਂ ਦਾ ਸਕੂਲ ਦੇ ਵਿਹੜੇ ਪੁੱਜਣ ਤੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਹਰਜੀਤ ਕੌਰ ਦੀ ਅਗਵਾਈ ਹੇਠ ਸਕੂਲ ਪ੍ਰਬੰਧਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਵੱਡੀ ਗਿਣਤੀ ਵਿਚ ਹਾਜ਼ਰ ਸਕੂਲੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਸਕੂਲ ਅਧਿਆਪਕਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ. ਸਤਿੰਦਰਬੀਰ ਸਿੰਘ ਸਾ. ਡੀ.ਈ.ਓ. ਅੰਮਿ੍ਤਸਰ ਅਤੇ ਪ੍ਰਧਾਨ ਹਰਬੀਰ ਸਿੰਘ ਨੇ ਸਾਂਝੇ ਤੌਰ ਤੇ ਆਲਮੀ ਤਪਸ਼ ਨੂੰ ਘਟਾਉਣ ਅਤੇ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸ਼ੁਧਤਾ ਲਈ ਜਿਥੇ ਵੱਧ ਤੋਂ ਵੱਧ ਰੁੱਖ ਲਗਾੁੳਣ ਲਈ ਪ੍ਰੇਰਿਤ ਕੀਤਾ ਉਥੇ ਹੀ ਲਗਾਏ ਗਏ ਰੁੱਖਾਂ ਦੀ ਸਾਂਭ ਸੰਭਾਲ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਲਈ ਭਾਵਪੂਰਨ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਸਮਾਜਿਕ ਬੁਰਾਈਆਂ ਦੇ ਨਾਲ ਨਾਲ ਪਲਾਸਟਿਕ ਦੀ ਵਰਤੋਂ ਨੂੰ ਰੋਕਣ, ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਨ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਕੂਲ ਦੇ ਵਿਹੜੇ ਸਕੂਲੀ ਵਿਦਿਆਰਥੀਆਂ ਦੇ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਤੇ ਉਨ੍ਹਾਂ ਦੇ ਪਾਲਣ-ਪੋਸ਼ਨ ਕਰਨ ਦ ੀਸਹੁੰ ਚੁਕਾਈ ਗਈ | ਇਸ ਸਮੇਂ ਸਕੂਲ ਪ੍ਰਬੰਧਕ ਬਲਜੀਤ ਸਿੰਘ ਭਲਾ ਪਿੰਡ, ਪ੍ਰਧਾਨ ਹਰਬੀਰ ਸਿਘ, ਰਕੇਸ਼ ਕਪੂਰ, ਜਸਪਾਲ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਅਜਨਾਲਾ, ਸੰਜੇ ਮਹਿਰਾ, ਰਜੇਸ਼ ਸੇਠ, ਡਾ. ਸਨੇਹ ਸਿੰਗਲ, ਸੁਰਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਨੇ ਨਵਾਂ ਵਾਟਰ-ਕੂਲਰ ਲਗਾਇਆ ਅਗਲੀ ਖ਼ਬਰ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ <br/>
Ad Position 24