24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਆਰਟਸ ਵਾਲੀਆਂ ਵਿਦਿਆਰਥਣਾਂ ਲਈ ਵੀ ਮਾਈ ਭਾਗੋ ਕਾਲਜ ਵਿਚ ਨਵੇਂ ਕੋਰਸਾਂ ਦੀ ਸ਼ੁਰੂਆਤ ਇਸ ਸੈਸ਼ਨ ਤੋਂ <br/>

Ad Position 21
No active advertisement
ਅਜੀਤ ਡੈਸਕ 27-04-2026
ਤਰਨ ਤਾਰਨ, 26 ਅਪ੍ਰੈਲ (ਹਰਿੰਦਰ ਸਿੰਘ)-ਪਿਛਲੇ 25 ਸਾਲ ਤੋ ਸਫਲਤਾ ਪੂਰਵਕ ਚਲ ਰਹੇ ਮਾਈ ਭਾਗੋ ਕਾਲਜ ਆਫ਼ ਨਰਸਿੰਗ ਦੀ ਮੈਨੇਜ਼ਮੈਂਟ ਵਲੋਂ ਆਰਟਸ ਤੇ ਕਾਮਰਸ ਵਿਦਿਆਰਥਣਾਂ ਲਈ ਇਸ ਸਾਲ ਤੋਂ ਬੀ.ਐਸ.ਸੀ. ਆਰਟੀਫੀਸ਼ਿਅਲ ਇੰਟਲੀਜੈਸੀ, ਬੀ.ਵਾਕ ਬਿਊਟੀ ਥਰੈਪੀ ਅਤੇ ਐਸਥੈਟਿਕ, ਬੈਚਲਰ ਆਫ਼ ਪੁਲਿਸ ਅਤੇ ਪਬਲਿਕ ਐਡਮਿਨਿਸਟ੍ਰੈਸ਼ਨ ਦੇ ਡਿਗਰੀ ਕੋਰਸ ਇਸ ਸਾਲ ਤੋਂ ਕਾਲਜ ਦੀ ਇਮਾਰਤ ਵਿਚ ਬੀ.ਐਸ.ਸੀ. ਫੈਸ਼ਨ ਡੀਜਾਨਿੰਗ, ਬੀ.ਐਸ.ਸੀ. ਹੋਟਲ ਮੈਨੇਜ਼ਮੈਂਟ ਪੀ.ਜੀ.ਡੀ.ਸੀ.ਏ., ਬੀ.ਐਸ.ਸੀ. ਕੰਪਿਊਟਰ ਸਾਇੰਸ, ਬੀ. ਵਾਕ ਚਾਲਿਡ ਕੇਅਰ ਗਿਵਰ (ਨੈਨੀ) ਅਤੇ ਮੈਡੀਕਲ ਅਤੇ ਨਾਨ ਮੈਡੀਕਲ ਵਿਦਿਆਰਥਣਾਂ ਲਈ ਬੀ.ਐਸ.ਸੀ ਰੇਡਿਉਲੇਜੀ, ਬੀ.ਐਸ.ਸੀ. ਲੈਬ ਸਾਇੰਸ, ਬੀ.ਐਸ.ਸੀ. ਆਪ੍ਰੇਸ਼ਨ ਥੀਏਟਰ ਦੇ ਡਿਗਰੀ ਕੋਰਸ ਕਾਲਜ ਵਿਚ ਉਪਲੱਬਧ ਹਨ | ਪਿਛਲੇ ਸਾਲ ਮਾਈ ਭਾਗੋ ਕਾਲਜ ਦੀ ਮੈਨੇਜ਼ਮੈਂਟ ਨੇ ਸਿਰਫ ਲੜਕੀਆ ਲਈ ਬੀ.ਫਾਰਮੇਸੀ ਅਤੇ ਡੀ. ਫਾਰਮੇਸੀ ਦੇ ਕੋਰਸ ਮਾਈ ਭਾਗੋ ਕਾਲਜ ਆਫ਼ ਫਾਰਮੈਸੀ ਵਿਚ ਸ਼ੁਰੂ ਕੀਤੇ ਸੰਸਥਾ ਦੇ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਅਤੇ ਐਮ.ਡੀ. ਜਸਮੀਤ ਸਿੰਘ ਵਾਲੀਆ ਨੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਸ ਸਾਲ ਪੰਜਾਬ ਟੈਕਨੀਕਲ ਯੂਨੀਵਰਸਟੀ ਵਲੋ ਬੀ. ਫਾਰਮੈਸੀ ਦੇ ਪਹਿਲੇ ਸਮੈਸਟਰ ਦੇ ਐਲਾਨੇ ਨਤੀਜੇ ਸ਼ਾਨਦਾਰ ਰਹੇ, ਜਿਸ ਵਿਚ ਚਾਰ ਵਿਦਿਆਰਥਣਾਂ ਨੇ 9 ਤੋਂ ਵੱਧ ਸੀ.ਜੇ.ਪੀ.ਏ. ਹਾਸਲ ਕੀਤੀ ਅਤੇ 15 ਵਿਦਿਆਥਣਾ ਨੇ 8.5 ਸੀ.ਜੇ.ਪੀ.ਏ. ਹਾਸਲ ਕੀਤੀ | ਇਥੇ ਦੱਸਣਯੋਗ ਹੈ ਕਿ ਮਾਈ ਭਾਗੋ ਨਰਸਿੰਗ ਕਾਲਿਜ ਵਿਚ ਸਿਰਫ਼ ਲੜਕੀਆਂ ਲਈ ਗਿਆਰ੍ਹਵੀ ਬਾਰ੍ਹਵੀ ਮੈਡੀਕਲ ਅਤੇ ਨਾਨ ਮੈਡੀਕਲ ਦੀ ਵੀ ਸ਼ੁਰੂਆਤ ਪਿਛਲੇ 10 ਸਾਲ ਤੋਂ ਕੀਤੀ ਹੋਈ ਹੈ | ਇਸ ਕਾਲਜ ਦੀਆਂ ਵਿਦਿਆਰਥਣਾਂ ਨੇ ਬਹੁਤ ਵਧੀਆ ਨਤੀਜੇ ਦੇ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ | ਇਥੇ ਇਹ ਦੱਸਣਯੋਗ ਹੈ ਕਿ ਬੀ.ਐਸ.ਸੀ. ਨਰਸਿੰਗ ਦੇ ਨਤੀਜਿਆਂ ਵਿਚ ਪਿਛਲੇ 16 ਸਾਲ ਤੋਂ ਹਰ ਵਾਰ ਬਾਬਾ ਫਰੀਦ ਯੂਨੀਵਰਸਟੀ ਵਲੋਂ ਐਲਾਨੇ ਨਤੀਜਿਆਂ ਵਿਚ ਪਹਿਲੇ ਸਥਾਨਾਂ 'ਤੇ ਰਹਿ ਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ | ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਮਾਈ ਭਾਗੋ ਕਾਲਜ ਦੀਆਂ ਵਿਦਿਆਰਥਣਾਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਤੋਂ ਭੜਕ ਰਹੇ ਲੋਕਾਂ ਤੋਂ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗਰਿੱਡਾਂ 'ਤੇ ਪੁਲਿਸ ਤਾਇਨਾਤ ਕਰਨ... ਅਗਲੀ ਖ਼ਬਰ ਸੂਬੇ 'ਚ ਐਸ.ਸੀ. ਡਿਪਾਰਟਮੈਂਟ ਦੀ ਬਣਾਈ ਐਡਵਾਈਜ਼ਰੀ ਕਮੇਟੀ 'ਚ ਸਾਬਕਾ ਵਿਧਾਇਕ ਭਲਾਈਪੁਰ ਸ਼ਾਮਿਲ <br/>
Ad Position 24