24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਬਣ ਸਕਿਆ ਮੁਰਾਦਪੁਰਾ ਦੇ ਗੁਰਦੁਆਰਾ ਸਾਹਿਬ ਦੀ ਗਲੀ ਦਾ ਸੀਵਰੇਜ <br/>

Ad Position 21
No active advertisement
ਅਜੀਤ ਡੈਸਕ 27-04-2026
ਤਰਨ ਤਾਰਨ, 26 ਅਪ੍ਰੈਲ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਵਿਖੇ ਮੁਹੱਲਾ ਮੁਰਾਦਪੁਰਾ ਵਾਰਡ ਨੰਬਰ 16 ਦੇ ਗੁਰਦੁਆਰਾ ਸਿੰਘ ਸਾਹਿਬ ਦੀ ਗਲੀ ਵਿਚ ਬਣ ਰਿਹਾ ਸੀਵਰੇਜ ਸੰਬੰਧਿਤ ਠੇਕੇਦਾਰ ਵਲੋਂ ਅੱਧ ਵਿਚਾਲੇ ਛੱਡ ਜਾਣ 'ਤੇ ਇਸ ਸੀਵਰੇਜ ਨੇ ਵੱਡੇ ਟੋਏ ਦਾ ਰੂਪ ਲੈ ਲਿਆ ਹੈ, ਜੋ ਕਿ ਮੁਹੱਲਾ ਨਿਵਾਸੀਆਂ ਲਈ ਜਾਨ ਦਾ ਖੌਅ ਅਤੇ ਸਿਰਦਰਦ ਬਣਿਆ ਹੋਇਆ ਹੈ, ਪਰ ਸੰਬੰਧਿਤ ਵਿਭਾਗ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਰੋਸ ਜਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਇਸ ਸੀਵਰੇਜ ਦਾ ਕੰਮ ਸੰਬੰਧਿਤ ਵਿਭਾਗ ਕੋਲੋਂ ਜਲਦ ਤੋਂ ਜਲਦ ਕਰਵਾਉਣ ਦੀ ਗੁਹਾਰ ਲਗਾਈ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਬੀਰ ਸਿੰਘ ਇਕਾਈ ਮੁਰਾਦਪੁਰਾ ਦੇ ਪ੍ਰਧਾਨ ਤੇਜਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਮੌਜੂਦਾ 'ਆਪ' ਦੀ ਸਰਕਾਰ ਲੋਕਾਂ ਨੂੰ ਵੱਡੇ-ਵੱਡੇ ਵਿਕਾਸ ਕਾਰਜਾਂ ਕਰਵਾਉਣ ਦੇ ਦਾਅਵੇ ਕਰਦੀ ਨਹੀਂ ਥੱਕਦੀ, ਪ੍ਰੰਤੂ ਇਹ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਕਸਬਾ ਮੁਰਾਦਪੁਰਾ ਤੋਂ ਮਿਲਦੀ ਹੈ, ਜਿਥੋਂ ਦੇ ਵੱਡੇ ਗੁਰਦੁਆਰਾ ਸਿੰਘ ਸਭਾ ਵਾਲੀ ਗਲੀ ਵਿਚ ਸੀਵਰੇਜ ਦੀਆਂ ਹੋਦੀਆਂ ਬਣਾਉਣ ਲਈ ਪੁੱਟੇ ਗਏ ਟੋਇਆਂ ਉਪਰ ਢੱਕਣ ਨਾ ਲਗਾਏ ਜਾਣ ਕਾਰਨ ਇਹ ਟੋਏ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਪ੍ਰੰਤੂ ਸੰਬੰਧਿਤ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਬਣਾਉਣ ਲਈ ਪੁੱਟਿਆ ਗਿਆ ਸੀ, ਪ੍ਰੰਤੂ ਕੰਮ ਦੀ ਗਤੀ ਬਹੁਤ ਜ਼ਿਆਦਾ ਹੌਲੀ ਹੋਣ ਕਾਰਨ ਕਈ ਮਹੀਨਿਆਂ ਬਾਅਦ ਇਹ ਗਲੀ ਮੁਕੰਮਲ ਹੋਈ ਸੀ, ਇਸ ਦੌਰਾਨ ਵੀ ਉਸ ਸਮੇਂ ਲੋਕਾਂ ਨੂੰ ਜਿਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸੰਬੰਧਿਤ ਠੇਕੇਦਾਰ ਵਲੋਂ ਗਲੀ ਵਿਚ ਬਣਾਈਆਂ ਜਾ ਰਹੀਆਂ ਹੋਦੀਆਂ ਨੂੰ ਪੁੱਟ ਤਾਂ ਦਿੱਤਾ ਗਿਆ ਹੈ, ਪਰ ਇਨ੍ਹਾਂ ਹੋਦੀਆਂ ਉਪਰ ਸਲੈ੍ਹਬਾਂ ਆਦਿ ਨਹੀਂ ਰੱਖੀਆਂ ਗਈਆਂ ਅਤੇ ਕੰਮ ਨੂੰ ਅੱਧ ਵਿਚਾਲੇ ਛੱਡ ਕੇ ਸੰਬੰਧਿਤ ਠੇਕੇਦਾਰ ਚਲਾ ਗਿਆ ਹੈ | ਹਨੇਰੇ-ਸਵੇਰੇ ਇਨ੍ਹਾਂ ਪੁੱਟੀਆਂ ਹੋਈਆਂ ਹੋਦੀਆਂ ਵਿਚ ਕੋਈ ਵੀ ਵਿਅਕਤੀ ਜਾਂ ਬੱਚੇ ਡਿੱਗ ਸਕਦਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇਕ ਬੱਚਾ ਗਲੀ ਵਿਚ ਖੇਡ ਰਿਹਾ ਸੀ, ਜੋ ਕਿ ਇਨ੍ਹਾਂ ਪੁੱਟੀਆਂ ਹੋਦੀ ਵਿਚ ਜਾ ਡਿੱਗਾ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ, ਕਿਉਂਕਿ ਬੱਚੇ ਅਕਸਰ ਹੀ ਇਸ ਗਲੀ ਵਿਚ ਖੇਡਦੇ ਰਹਿੰਦੇ ਹਨ, ਉਥੇ ਗਲੀ ਵਿਚ ਆਵਾਜਾਈ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵਾਹਨ ਜਾਂ ਕੋਈ ਵਿਅਕਤੀ ਹਨੇਰੇ ਸਵੇਰੇ ਇਸ ਵਿਚ ਡਿੱਗ ਸਕਦਾ ਹੈ | ਮੁਹੱਲਾ ਨਿਵਾਸੀਆਂ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਜਿਹੜੇ ਵੀ ਸੰਬੰਧਿਤ ਮਹਿਕਮੇਂ ਦੇ ਅਧਿਕਾਰੀ ਜਾਂ ਠੇਕੇਦਾਰ, ਜੋ ਇਸ ਲਈ ਜਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਨਾਲ ਗਲੀ ਵਿਚ ਜਲਦ ਤੋਂ ਜਲਦ ਪੁੱਟੀਆਂ ਹੋਈਆਂ ਹੋਦੀਆਂ 'ਤੇ ਸਲ੍ਹੈਬਾਂ ਪਾਈਆਂ ਜਾਣ, ਤਾਂ ਜੋ ਕਿ ਇਨ੍ਹਾਂ ਹੋਦੀਆਂ ਵਿਚ ਬੱਚਾ ਜਾਂ ਕੋਈ ਵਿਅਕਤੀ ਡਿੱਗ ਕੇ ਜ਼ਖ਼ਮੀ ਨਾ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮਪੁਰਾ ਝੂਠੇ ਇਲਜ਼ਾਮ ਲਗਾਉਣੇ ਬੰਦ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕਰਨ ਮਿਹਨਤ-ਬੀਬਾ ਸੇਰੋਂ <br/> ਅਗਲੀ ਖ਼ਬਰ ਭਾਜਪਾ ਦਫ਼ਤਰ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਮੁੱਖ ਆਗੂਆਂ ਨਾਲ ਲਾਈਵ ਵੇਖਿਆ 'ਮਨ ਕੀ ਬਾਤ...
Ad Position 24