24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬ੍ਰਹਮਪੁਰਾ ਝੂਠੇ ਇਲਜ਼ਾਮ ਲਗਾਉਣੇ ਬੰਦ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕਰਨ ਮਿਹਨਤ-ਬੀਬਾ ਸੇਰੋਂ <br/>

Ad Position 21
No active advertisement
ਅਜੀਤ ਡੈਸਕ 27-04-2026
ਖਡੂਰ ਸਾਹਿਬ, 26 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਨਵੇਂ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਅੱਜ ਖਡੂਰ ਸਾਹਿਬ ਵਿਖੇ ਪਲੇਠੀ ਮੀਟਿੰਗ ਕੀਤੀ ਗਈ | ਇਸ ਮੌਕੇ ਮੀਟਿੰਗ ਵਿਚ ਪਹੁੰਚੇ ਹਲਕੇ ਦੇ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਅਤੇ ਬੀਬਾ ਰਮਨਦੀਪ ਕੌਰ ਅਤੇ ਬਿੱਲਾ ਸੇਰੋਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ | ਇਸ ਮੌਕੇ ਬੀਬਾ ਰਮਨਦੀਪ ਕੌਰ ਨੇ ਕਿਹਾ ਕਿ ਜਿਸ ਦਿਨ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਨੂੰ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਲਗਾਇਆ ਗਿਆ ਹੈ | ਉਸ ਦਿਨ ਤੋਂ ਹੀ ਸਾਬਕਾ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਵਰਕਰਾਂ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ ਅਤੇ ਮੇਰੇ ਪਤੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਉਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਉਪਰ ਪਰਚੇ ਦਰਜ ਹਨ | ਉਨ੍ਹਾਂ ਕਿਹਾ ਕਿ ਮੇਰੇ ਪਤੀ ਉਪਰ ਕੋਈ ਵੀ ਪਰਚਾ ਦਰਜ ਨਹੀਂ ਹੈ, ਜਦੋਂ ਕਿ 2018 ਵਿਚ ਕਾਂਗਰਸ ਦੀ ਸਰਕਾਰ ਸਮੇਂ ਸਿਆਸੀ ਸ਼ਹਿ ਉਪਰ ਇਕ ਪਰਚਾ ਕੀਤਾ ਗਿਆ ਸੀ, ਉਹ ਵੀ ਉਸ ਸਮੇਂ ਕੀਤਾ ਗਿਆ ਜਦੋਂ ਬਿੱਲਾ ਕੈਨੇਡਾ ਵਿਚ ਸਨ | ਇਸ ਦੀ ਪੜਤਾਲ ਹੋਣ 'ਤੇ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਨੇ ਅਕਾਲੀ ਦਲ ਵਿਚ ਬਹੁਤ ਸੁਖ ਸੁਵਿਧਾ ਹਾਸਲ ਕੀਤੀਆਂ ਅਤੇ ਅਨੰਦ ਮਾਣੇ ਹਨ | ਹੁਣ ਜੇਕਰ ਪਾਰਟੀ ਪ੍ਰਧਾਨ ਵਲੋਂ ਸਾਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਤਾਂ ਕਿ੍ਪਾ ਕਰਕੇ ਸਾਡਾ ਸਾਥ ਦੇਣ ਅਤੇ ਝੂਠੇ ਇਲਜਾਮ ਲਗਾਉਣੇ ਬੰਦ ਕਰਨ | ਇਸ ਮੌਕੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫ਼ੈਸਲੇ ਉਪਰ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਉਂਗਲ ਚੁੱਕਣਾ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਹੈ | ਇਸ ਲਈ ਉਨ੍ਹਾਂ ਨੂੰ ਜੇਕਰ ਸਾਡੇ ਨਾਲ ਕੋਈ ਗ਼ਲਤ ਫਹਿਮੀ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੀ ਖ਼ੇਤਰੀ ਪਾਰਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਸਵਾਲ ਖੜ੍ਹੇ ਨਾ ਕਰਨ | ਇਸ ਮੌਕੇ ਕੁਲਦੀਪ ਸਿੰਘ ਔਲਖ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਦੇ ਵੀ ਪਾਰਟੀ ਪ੍ਰਧਾਨ ਦੇ ਫੈਸਲੇ ਉਪਰ ਸਵਾਲ ਚੁੱਕਣੇ ਸ਼ੋਭਾ ਨਹੀਂ ਦਿੰਦੇ, ਖਾਸ ਕਰਕੇ ਜਿੰਨਾ ਨੇ ਪਾਰਟੀ ਨੂੰ ਅਰਸ਼ਾਂ 'ਤੇ ਪਹੁੰਚਾਇਆ ਹੋਵੇ | ਇਸ ਮੌਕੇ ਸਿਕੰਦਰ ਸਿੰਘ ਵਰਾਣਾ, ਜਥੇਦਾਰ ਬਲਵਿੰਦਰ ਸਿੰਘ ਵੇਈਾਪੂਈਾ ਮੈਂਬਰ ਐਸ.ਜੀ.ਪੀ.ਸੀ. ਨੇ ਵੀ ਸੰਬੋਧਨ ਕੀਤਾ ਅਤੇ ਹਾਈਕਮਾਨ ਦੇ ਫੈਸਲੇ ਨੂੰ ਸੌ ਫ਼ੀਸਦੀ ਸਹੀ ਦੱਸਿਆ | ਇਸ ਮੌਕੇ ਰਜਿੰਦਰ ਸਿੰਘ ਰਾਜਨ ਸਾਬਕਾ ਸਰਪੰਚ ਵੇਈਾਪੂਈਾ, ਤੇਜਿੰਦਰ ਸਿੰਘ ਪਿ੍ੰਸ ਭਰੋਵਾਲ ਸੰਮਤੀ ਮੈਂਬਰ, ਮਨਜੀਤ ਸਿੰਘ ਨੰਬਰਦਾਰ ਦੁਲਚੀਪੁਰ, ਪ੍ਰੇਮ ਸਿੰਘ ਗੋਇੰਦਵਾਲ ਸਾਹਿਬ ਸਾਬਕਾ ਜ਼ਿਲ੍ਹਾ ਪ੍ਰੀਸ਼ਦ, ਅਮਰਜੀਤ ਸਿੰਘ ਸਰਪੰਚ ਖੇਲਾ, ਪਿਸ਼ੌਰਾ ਸਿੰਘ ਸਰਪੰਚ ਗੁਜਰਪੁਰਾ, ਜਸਵੰਤ ਸਿੰਘ ਬਲਾਕ ਸੰਮਤੀ ਮੈਂਬਰ ਛਾਪੜੀ ਸਾਹਿਬ, ਪ੍ਰਤਾਪ ਸਿੰਘ ਜਾਮਾਰਾਏ, ਲਾਲੀ ਛਾਪੜੀ, ਜੋਗਾ ਸਿੰਘ ਖੇਲਾ, ਦਵਿੰਦਰ ਸਿੰਘ ਸੋਨਾ ਸਰਪੰਚ ਮਾਣਕਦੇਕੇ, ਸੁਖਵੰਤ ਸਿੰਘ ਮਾਣਕਦੇਕੇ, ਸਕੱਤਰ ਸਿੰਘ ਭੱਲਾ ਮਾਣਕਦੇਕੇ, ਸੁਲੱਖਣ ਸਿੰਘ ਸਰਪੰਚ ਭੈਲ, ਚੰਦ ਸਿੰਘ ਸਾਬਕਾ ਸਰਪੰਚ ਭੈਲ, ਹਰਿੰਦਰ ਸਿੰਘ ਭੋਈਆਂ, ਮਨਜਿੰਦਰ ਸਿੰਘ ਲੱਡੂ ਸਰਪੰਚ ਭੋਈਆਂ, ਗੁਰਦੇਵ ਸਿੰਘ ਬਾਠ ਭੈਲ, ਚਰਨਜੀਤ ਸਿੰਘ ਭੈਲ, ਸੂਬੇਦਾਰ ਮੋਹਨ ਸਿੰਘ ਭੈਲ, ਦਿਲਬਾਗ ਸਿੰਘ ਸ਼ਾਹ ਮਾਣਕ ਦੇਕੇ, ਅਮਰਜੀਤ ਸਿੰਘ ਪੱਪੂ ਮਾਣਕ ਦੇਕੇ, ਕਸ਼ਮੀਰ ਸਿੰਘ ਪੰਚ ਫਤਿਆਬਾਦ, ਭੁਪਿੰਦਰ ਸਿੰਘ ਭਿੰਦਾ ਸਰਪੰਚ ਫਤਿਆਬਾਦ, ਮਾ. ਬਲਦੇਵ ਸਿੰਘ ਸਰਪੰਚ ਸ਼ੇਖਚੱਕ, ਜਗਦੀਪ ਸਿੰਘ ਮਿੰਟੂ ਖਾਨ, ਰਣਜੀਤ ਸਿੰਘ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਛਾਪੜੀ ਸਾਹਿਬ, ਸੁਬੇਗ ਸਿੰਘ ਸਾਬਕਾ ਸਰਪੰਚ ਰੈਸ਼ੀਆਣਾ, ਸ਼ਮਸ਼ੇਰ ਸਿੰਘ ਰੈਸ਼ੀਆਣਾ, ਨੰਬਰਦਾਰ ਗੁਲਜ਼ਾਰ ਸਿੰਘ ਫੌਜੀ, ਗੁਰਜੀਤ ਸਿੰਘ ਰੈਸੀਆਣਾ, ਰਾਜਾ ਸਰਪੰਚ ਭੈਲ, ਜੁਗਰਾਜ ਸਿੰਘ ਸਰਪੰਚ ਚੰਬਾ, ਗੁਰਵਿੰਦਰ ਸਿੰਘ ਕੋਟ ਮੁਹੰਮਦ ਖਾਂ ਆਦਿ ਨੇ ਭਰੋਸਾ ਦਿਵਾਇਆ ਕਿ ਅਸੀਂ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਹਰੇਕ ਤਰ੍ਹਾਂ ਦੀ ਮਦਦ ਕਰਾਂਗੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਓ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ਕਰਵਾਏ <br/> ਅਗਲੀ ਖ਼ਬਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਬਣ ਸਕਿਆ ਮੁਰਾਦਪੁਰਾ ਦੇ ਗੁਰਦੁਆਰਾ ਸਾਹਿਬ ਦੀ ਗਲੀ ਦਾ ਸੀਵਰੇਜ <br/>
Ad Position 24