ਖਡੂਰ ਸਾਹਿਬ, 26 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਵਿਕਾਸ ਅਤੇ ਪੰਥਕ ਰਿਵਾਇਤਾਂ ਦੀ ਰਾਖੀ ਕਰਨ ਵਾਲੀ ਸ਼ਹੀਦਾਂ ਦੀ ਜਥੇਬੰਦੀ ਰਹੀ ਹੈ ਅਤੇ ਇਸ ਪਾਰਟੀ ਦੇ ਮਿਹਨਤੀ ਵਰਕਰ ਹੀ ਇਸ ਦੀ ਅਸਲ 'ਰੀੜ੍ਹ ਦੀ ਹੱਡੀ' ਹਨ | ਅਕਾਲੀ ਦਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਦਾਗੀ ਅਨਸਰਾਂ ਤੋਂ ਬਚਾਉਣ ਅਤੇ ਇਲਾਕੇ ਨੂੰ ਨਸ਼ਾ-ਮੁਕਤ ਕਰਨ ਲਈ ਐਤਵਾਰ ਨੂੰ ਖਡੂਰ ਸਾਹਿਬ ਵਿਖੇ ਸਥਾਨਕ ਵਰਕਰਾਂ ਦੀ ਇਕ ਅਹਿਮ ਪਿੰਡ ਪੱਧਰੀ ਮੀਟਿੰਗ ਹੋਈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਹਲਕਾ ਇੰਚਾਰਜ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਡੀ ਮਾਂ-ਪਾਰਟੀ ਦੇ ਸਿਰਮੌਰ ਹਨ | ਸਾਨੂੰ ਨਜ਼ਰਅੰਦਾਜ਼ ਕੀਤੇ ਜਾਣ ਜਾਂ ਕੋਈ ਅਹੁਦਾ ਨਾ ਮਿਲਣ ਦਾ ਕੋਈ ਰੋਸ ਨਹੀਂ ਹੈ, ਕਿਉਂਕਿ ਸੱਚੇ ਟਕਸਾਲੀ ਕਦੇ ਕੁਰਸੀਆਂ ਦੇ ਮੁਹਤਾਜ ਨਹੀਂ ਹੁੰਦੇ | ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਨੂੰ ਖੁੱਲ੍ਹੀ ਪੇਸ਼ਕਸ਼ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਨੂੰ ਲੱਗਦਾ ਹੈ ਕਿ ਇਥੇ ਕੋਈ ਯੋਗ ਉਮੀਦਵਾਰ ਨਹੀਂ ਹੈ ਤਾਂ ਸੁਖਬੀਰ ਸਿੰਘ ਬਾਦਲ ਖੁਦ ਆ ਕੇ ਇੱਥੋਂ ਚੋਣ ਲੜ ਲੈਣ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਇੱਥੋਂ ਉਮੀਦਵਾਰ ਬਣਾ ਦੇਣ | ਅਸੀਂ ਟਕਸਾਲੀ ਵਰਕਰ ਦਿਨ-ਰਾਤ ਇਕ ਕਰਕੇ ਖਡੂਰ ਸਾਹਿਬ ਦੀ ਸੀਟ ਵੱਡੇ ਫ਼ਰਕ ਨਾਲ ਜਿਤਾ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ | ਉਨ੍ਹਾਂ ਕਿਹਾ ਕਿ ਅੱਜ ਦੀ ਇਹ ਪਿੰਡ ਪੱਧਰੀ ਮੀਟਿੰਗ ਸਿਰਫ਼ ਇਕ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਮੀਟਿੰਗਾਂ ਪੂਰੇ ਹਲਕੇ ਵਿਚ ਕਰਕੇ ਪੰਥਕ ਜ਼ਮੀਰਾਂ ਨੂੰ ਜਗਾਇਆ ਜਾਵੇਗਾ ਅਤੇ ਮਾੜੇ ਅਨਸਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ | ਇਸ ਮੌਕੇ ਸੁਖਜਿੰਦਰ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ, ਪਿਆਰਾ ਸਿੰਘ ਦੁਗਾਲਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਜਥੇਦਾਰ ਗੱਜਣ ਸਿੰਘ ਜਨਰਲ ਸਕੱਤਰ ਲੋਕਲ ਕਮੇਟੀ, ਸਰਬਜੀਤ ਸਿੰਘ ਬਾਣੀਆ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖਡੂਰ ਸਾਹਿਬ, ਜਥੇਦਾਰ ਮੇਘ ਸਿੰਘ, ਜਥੇਦਾਰ ਰਣਜੀਤ ਸਿੰਘ ਪੱਪੂ, ਨਰਿੰਦਰ ਸਿੰਘ ਸਾਬਕਾ ਸਰਪੰਚ, ਡਿੰਪਲ ਸਿੰਘ ਨੰਬਰਦਾਰ, ਜਗਤਦੀਪ ਸਿੰਘ ਬ੍ਰਹਮਪੁਰਾ, ਕੰਵਰਦੀਪ ਸਿੰਘ ਬ੍ਰਹਮਪੁਰਾ, ਕਸ਼ਮੀਰ ਸਿੰਘ ਟਰਾਂਸਪੋਰਟਰ, ਹਰਦੀਪ ਸਿੰਘ ਚੌਧਰੀ, ਸਰੂਪ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ ਮੈਂਬਰ, ਸਾਭ ਸਿੰਘ ਮੈਬਰ, ਬਲਵੰਤ ਸਿੰਘ ਮੈਬਰ, ਦਲਜੀਤ ਸਿੰਘ, ਹਰਦੇਵ ਸਿੰਘ, ਪਰਮਜੀਤ ਸਿੰਘ ਮੰਡਾਲਾ, ਪ੍ਰੇਮ ਸਿੰਘ ਖਾਦ ਵਾਲੇ, ਸਤਨਾਮ ਸਿੰਘ, ਕਾਬਲ ਸਿੰਘ ਪ੍ਰਧਾਨ, ਭਾਗ ਸਿੰਘ ਪਹਿਲਵਾਨ, ਸਰਦਾਰ ਜੋਗਿੰਦਰ ਸਿੰਘ ਚੇਅਰਮੈਨ, ਚਰਨਜੀਤ ਸਿੰਘ ਲਾਲੀ, ਸੁਖਵਿੰਦਰ ਸਿੰਘ ਦੁਲਚੀਪੁਰ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਅੰਮਿ੍ਤਪਾਲ ਸਿੰਘ, ਅਤੇ ਦਿਲਬਾਗ਼ ਸਿੰਘ ਆਦਿ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ |