19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਆਤਮ ਹੱਤਿਆ ਕਰਨ ਵਾਲੇ ਡੀ.ਐਮ. ਦੇ ਪਰਿਵਾਰ ਨੂੰ ਮੁੱਖ ਮੰਤਰੀ ਮਾਨ ਤੇ ਹੋਰ ਲੀਡਰ ਨਾ ਮਿਲਣ 'ਤੇ ਪੱਟੀ ਹਲਕੇ ਦੀ 'ਆਪ' ਪੰਚਾਇਤਾਂ ਹੋਈਆਂ ਖਫ਼ਾ <br/>

Ad Position 21
No active advertisement
ਚੇਅ. ਗੁਰਪਿੰਦਰ ਸਿੰਘ ਉਪਲ, ਗੁਰਿੰਦਰ ਸਿੰਘ ਸਰਪੰਚ ਕਾਲੇਕੇ ਅਤੇ ਸਰਪੰਚ ਲਾਡੀ ਬੁਰਜ <br/> 28-04-2026
ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿਛਲੇ ਦਿਨੀਂ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਵਲੋਂ ਖੁਦਕੁਸ਼ੀ ਕਰ ਲਈ ਗਈ ਸੀ ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਲਾਈਵ ਹੋ ਕੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਇਲਜ਼ਾਮ ਲਗਾਉਂਦਿਆਂ ਉਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਉਪਰੰਤ ਪੰਜਾਬ ਸਰਕਾਰ ਵਲੋਂ ਮੰਤਰੀ ਭੁੱਲਰ ਤੋਂ ਅਸਤੀਫ਼ਾ ਲੈਂਦਿਆਂ ਹੋਇਆਂ ਮੁਕੱਦਮਾ ਦਰਜ ਕਰ ਲਿਆ ਤੇ ਫਿਰ ਗਿ੍ਫ਼ਤਾਰੀ ਹੋਈ ਸੀ, ਪਰ ਹੁਣ ਵਿਧਾਨ ਸਭਾ ਹਲਕਾ ਪੱਟੀ ਤੋਂ ਇਸ ਸੰਬੰਧੀ ਮਾਮਲਾ ਭੱਖਦਾ ਇਸ ਕਰਕੇ ਨਜ਼ਰ ਆ ਰਿਹਾ ਹੈ ਕਿ ਪੱਟੀ ਹਲਕੇ ਦੀਆਂ 100 ਤੋਂ ਵੱਧ ਪੰਚਾਇਤਾਂ ਜਿਸ ਦੀ ਅਗਵਾਈ ਮਾਰਕੀਟ ਕਮੇਟੀ ਪੱਟੀ ਦੇ ਚੇਅ. ਗੁਰਪਿੰਦਰ ਸਿੰਘ ਉੱਪਲ ਕਰ ਰਹੇ ਹਨ ਸਮੇਤ ਸਰਪੰਚ ਗੁਰਿੰਦਰ ਸਿੰਘ ਕਾਲੇਕੇ, ਸਰਪੰਚ ਲਾਡੀ ਬੁਰਜ ਆਦਿ ਨੇ ਨੇ ਕਿਹਾ ਕਿ ਡੀ.ਐਮ. ਦੇ ਪਰਿਵਾਰ ਨੂੰ ਮੁੱਖ ਮੰਤਰੀ ਮਾਨ ਸਮੇਤ ਹੋਰ 'ਆਪ' ਮੰਤਰੀਆਂ ਤੇ ਵਿਧਾਇਕਾਂ ਦਾ ਨਾ ਮਿਲਣਾ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਲੀਡਰਸ਼ਿਪ ਨੂੰ ਚਾਹੀਦਾ ਸੀ ਕਿ ਡੀ.ਐਮ. ਦੀ ਖੁਦਕੁਸ਼ੀ ਤੋਂ ਬਾਅਦ ਸਮੁੱਚੀ ਲੀਡਰਸ਼ਿਪ ਉਸ ਦੇ ਪਰਿਵਾਰ ਨੂੰ ਮਿਲ ਕੇ ਅਫਸੋਸ਼ ਕਰਦੇ ਤੇ ਡੀ.ਐਮ. ਦੀ ਨੌਕਰੀ ਦੇ ਜੋ ਵੀ ਲਾਭ ਸਨ, ਤੁਰੰਤ ਪਰਿਵਾਰ ਨੂੰ ਦਿੰਦੇ, ਪਰ ਲੀਡਰਸ਼ਿਪ ਵਲੋਂ ਡੀ.ਐਮ. ਦੇ ਪਰਿਵਾਰ ਨਾਲ ਜੋ ਦੂਰੀ ਬਣਾਈ ਗਈ ਹੈ, ਉਸ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ, ਉਥੇ ਹੀ ਪੰਜਾਬ ਨਿਵਾਸੀਆਂ 'ਚ ਵੀ ਨਾਰਾਜ਼ਗੀ ਪਾਈ ਗਈ | ਚੇਅ. ਨੇ ਕਿਹਾ ਕਿ ਹਲਕੇ ਦੀਆਂ ਪੰਚਾਇਤਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਡੀ.ਐਮ. ਦੇ ਪਰਿਵਾਰ ਨੂੰ ਤੁਰੰਤ ਮਿਲ ਕੇ ਹਮਦਰਦੀ ਪ੍ਰਗਟ ਕਰੇ ਤੇ ਜੋ ਵੀ ਉਸ ਦੀ ਨੌਕਰੀ ਦੇ ਬਣਦੇ ਲਾਭ ਹਨ, ਉਹ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਆਉਦੇ ਪੰਜ ਦਿਨਾਂ ਤੱਕ 'ਆਪ' ਦੀ ਲੀਡਰਸ਼ਿਪ ਵਲੋਂ ਡੀ.ਐਮ. ਦੇ ਪਰਿਵਾਰ ਨਾਲ ਰਾਬਤਾ ਨਾ ਕੀਤਾ ਤਾਂ ਅਸੀਂ ਹਰ ਰੋਜ਼ ਲੜੀਵਾਰ 10-10 ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸਿਪ ਤੋਂ ਅਸਤੀਫ਼ਾ ਦੇਣਾ ਸ਼ੁਰੂ ਕਰਾਂਗੇ | ਇਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਬਲਾਕ ਸੰਮਤੀ ਚੇਅਰਮੈਨ, ਮਾਰਕੀਟ ਕਮੇਟੀ ਚੇਅਰਮੈਨ, ਸ਼ਹਿਰ ਦੀਆਂ ਵਾਰਡਾਂ ਦੇ ਪ੍ਰਧਾਨ ਆਦਿ ਵੀ ਮੁਢਲੀ ਲੀਡਰਸਿਪ ਤੋਂ ਅਸਤੀਫ਼ਾ ਦੇ ਦੇਣਗੇ |
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਪੱਟੀ ਦੀਆਂ ਪੰਚਾਇਤਾਂ ਤੇ ਹੋਰ ਆਗੂਆਂ ਵਲੋਂ ਅਸਤੀਫ਼ੇ ਦੇਣ ਦੇ ਐਲਾਨ ਨਾਲ ਜਿੱਥੇ ਹਲਕੇ ਦੀ ਸਿਆਸਤ ਅੰਦਰ ਸਿਆਸੀ ਭੁਚਾਲ ਆ ਗਿਆ ਹੈ, ਉਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਸੂਤੀ ਫਸਦੀ ਇਸ ਕਰਕੇ ਨਜ਼ਰ ਆ ਰਹੀ ਹੈ, ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਕੁਝ ਹੀ ਮਹੀਨੇ ਬਾਕੀ ਰਹਿ ਗਏ ਹਨ ਤੇ ਜੇਕਰ ਪੱਟੀ ਹਲਕੇ ਤੋਂ ਬਗਾਵਤ ਦੀਆਂ ਸੁਰਾਂ ਨੂੰ ਪਾਰਟੀ ਠੱਲ੍ਹ ਨਾ ਪਾ ਸਕੀ ਤਾਂ ਇਸ ਦਾ ਸੇਕ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਵੀ ਪਾਰਟੀ ਨੂੰ ਲੱਗ ਸਕਦਾ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਬਗਾਵਤੀ ਸੁਰਾਂ ਨੂੰ ਰੋਕਣ ਲਈ ਕਹਿੜਾ ਪੈਂਤੜਾ ਤਿਆਰ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਸਤੰਬਰ ਇਨਟੇਕ ਲਈ ਧੜਾਧੜ ਯੂ.ਕੇ. ਦੇ ਵੀਜ਼ੇ ਆਉਣੇ ਹੋਏ ਸ਼ੁਰੂ-ਗੈਵੀ ਕਲੇਰ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਹੁਣ ਤੱਕ 5,94,352 ਮੀਟਿ੍ਕ ਟਨ ਕਣਕ ਦੀ ਹੋਈ ਖ਼ਰੀਦ <br/>
Ad Position 24