19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਾਤਰ ਨਾਲ ਵਿਅਕਤੀ ਦੇ ਸਿਰ 'ਤੇ ਵਾਰ ਕਰਕੇ ਕੀਤਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-04-2026
ਤਰਨ ਤਾਰਨ, 27 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਦੇ ਸਿਰ ਉਪਰ ਦਾਤਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਹਰਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸਹਾਬਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ | ਉਸ ਦੀ ਜ਼ਮੀਨ ਦੀ ਦੀ ਹੱਦ ਪਿੰਡ ਜੰਡੋਕੇ ਸਰਹਾਲੀ ਦੀ ਹੱਦ ਨਾਲ ਲੱਗਦੀ ਹੈ | 20 ਅਪ੍ਰੈਲ ਨੂੰ ਦਾਰਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਜੰਡੋਕੇ ਸਰਹਾਲੀ ਤੋਂੋ ਆਪਣੀ ਜ਼ਮੀਨ ਵਿਚੋੋਂ ਤੂੜੀ ਬਣਾਈ ਸੀ, ਜਿਸ ਨੇ ਬੇਈਮਾਨੀ ਨਾਲ ਮੇਰੀ ਜ਼ਮੀਨ ਵਿਚੋੋਂ ਤੂੜੀ 2-3 ਟਰਾਲੀਆਂ ਬਣਾ ਲਈਆਂ | ਮੈਂ ਉਸ ਨੂੰ ਉਲਾਂਭਾ ਦੇਣ ਗਿਆ ਕਿ ਤੁਸੀ ਮੇਰੀ ਜ਼ਮੀਨ ਵਿਚੋੋਂ ਤੂੜੀ ਚੋਰੀ ਕਰਕੇ ਕਿਉਂ ਲਿਜਾ ਰਹੇ ਹੋ ਤਾਂ ਉਕਤ ਵਿਅਕਤੀ ਮੇਰੇ ਨਾਲ ਝਗੜਾ ਕਰਨ ਲੱਗ ਪਿਆ | 21 ਅਪ੍ਰੈਲ ਸ਼ਾਮ ਮੈੈਂ ਅਤੇ ਬਿਕਰਮਜੀਤ ਸਿੰਘ ਪੁੱਤਰ ਪਿਆਰਾ ਵਾਸੀ ਜੋਧਪੁਰ ਜੋ ਮੇਰਾ ਜੀਜਾ ਲੱਗਦਾ ਹੈ ਤੇ ਕੰਮਕਾਜ ਦੇ ਸਬੰਧ ਵਿਚ ਜੰਡੋਕੇ ਸਰਹਾਲੀ ਨੂੰ ਜਾ ਰਿਹਾ ਸੀ | ਜਦ ਮੈੈਂ ਆਪਣੀ ਜ਼ਮੀਨ 'ਤੇ ਇੱਟਾਂ ਵਾਲੇ ਪਹੇ ਤਾੋ ਰਕਬਾ ਜੰਡੋਕੇ ਸਰਹਾਲੀ ਦੇ ਲੱਗੇ ਲੰਘ ਰਹੇ ਸੀ ਤਾਂ ਪਹਿਲਾਂ ਤੋਂ ਤਿਆਰ ਬੈਠਾ ਦਾਰਾ ਸਿੰਘ, ਉਸਦਾ ਲੜਕਾ ਪ੍ਰਭਜੀਤ ਸਿੰਘ ਤੇ ਹਰਪ੍ਰੀਤ ਸਿੰਘ ਜਿੰਨਾ ਨੇ ਆਪਣੇ ਦਾਤਰ ਨਾਲ ਮਾਰ ਦੇਣ ਦੀ ਨੀਅਤ ਨਾਲ ਮੇਰੇ ਸਿਰ 'ਤੇ ਵਾਰ ਕੀਤਾ ਅਤੇ ਮੈਂ ਜ਼ਖਮੀ ਹੋ ਗਿਆ | ਜਾਂਚ ਅਧਿਕਾਰੀ ੇ.ਐੱਸ.ਆਈ. ਤਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਦਾਰਾ ਸਿੰਘ ਪੁੱਤਰ ਬਚਨ ਸਿੰਘ, ਪ੍ਰਭਜੀਤ ਸਿੰਘ ਪੁੱਤਰ ਦਾਰਾ ਸਿੰਘ, ਹਰਪ੍ਰੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀਅਨ ਜੰਡੋਕੇ ਸਰਹਾਲੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਰਕਫੈੱਡ ਗੁਦਾਮ 'ਚ ਲੱਗੀ ਅੱਗ ਨਾਲ ਕਣਕ ਦੀਆਂ ਬੋਰੀਆਂ ਸੜੀਆਂ ਅਗਲੀ ਖ਼ਬਰ ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲ੍ਹਾ ਮੰਗਵਾਉਣ ਵਾਲੇ 2 ਵਿਅਕਤੀ ਗਿ੍ਫ਼ਤਾਰ, ਇਕ ਫ਼ਰਾਰ
Ad Position 24